ਹਾਕੀ ਇੰਡੀਆ ਨੇ ਰਾਸ਼ਟਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰਨ ਨੂੰ ਕਿਹਾ

Wednesday, May 06, 2020 - 06:38 PM (IST)

ਹਾਕੀ ਇੰਡੀਆ ਨੇ ਰਾਸ਼ਟਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰਨ ਨੂੰ ਕਿਹਾ

ਸਪੋਰਟਸ ਡੈਸਕ : ਹਾਕੀ ਇੰਡੀਆ ਨੇ ਸੂਬਾ ਸੰਘਾਂ, ਸੰਸਥਾਨਕ ਮੈਂਬਰਾਂ ਅਤੇ ਅਕੈਡਮੀਆਂ ਤੋਂ 2021 ਵਿਚ ਸਾਲਾਨਾ ਰਾਸ਼ਟਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦੇ ਲਈ ਦਾਅਵੇਦਾਰੀ ਪੇਸ਼ ਕਰਨ ਨੂੰ ਕਿਹਾ ਹੈ। ਪਹਿਲੀ ਵਾਰ ਵਿਭਾਗਾਂ ਅਤੇ ਅਕੈਡਮੀਆਂ ਨੂੰ ਵੀ ਮੇਜ਼ਬਾਨੀ ਦੇਲਈ ਸੱਦਾ ਦਿੱਤਾ ਗਿਆ ਹੈ। ਸੀਨੀਅਰ ਅਤੇ ਜੂਨੀਅਰ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਸਿਰਫ ਸੂਬਾ ਸੰਘ ਕਰ ਸਕਦੇ ਹਨ। ਮੇਜ਼ਬਾਨੀ ਵਿਚ ਦਿਲਚਸਪੀ ਜਤਾਉਣ ਦੀ ਆਖਰੀ ਤਾਰੀਖ 11 ਮਈ ਹੈ। 

ਸੰਸਥਾਨਕ ਅਤੇ ਵਿਭਾਗਾਂ ਮੈਂਬਰ ਸੀਨੀਅਰ ਅਤੇ ਜੂਨੀਅਰ ਪੱਧਰ 'ਤੇ ਪੁਰਸ਼ ਅਤੇ ਮਹਿਲਾ ਅੰਤਰ ਵਿਭਾਗ ਰਾਸ਼ਟਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰ ਸਕਦੇ ਹਨ।ਇਸ ਦੇ ਲਈ ਸਮਾਂ 5 ਜੂਨ ਹੈ। ਅਕੈਡਮੀ ਸਿਰਫ ਸਬ ਜੂਨੀਅਰ ਅਤੇ ਜੂਨੀਅਰ ਅੰਤਰ ਅਕੈਡਮੀ ਰਾਸ਼ਟਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰ ਸਕਦੀ ਹੈ। ਇਸ ਦੇ ਲਈ ਵੀ ਸਮਾਂ ਸੀਮਾ 5 ਜੂਨ ਰੱਖੀ ਗਈ ਹੈ। ਹਾਕੀ ਇੰਡੀਆ ਨੇ ਕਿਹਾ ਕਿ ਸੀਨੀਅਰ ਪੁਰਸ਼ ਅਤੇ ਮਹਿਲਾ ਵਰਗ ਵਿਚ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦੇ ਲਈ ਇਕ ਜੂਨ 2021 ਤੋਂ 30 ਅਪ੍ਰੈਲ 2021 ਵਿਚਾਲੇ ਰੱਖਿਆ ਗਿਆ ਹੈ।


author

Ranjit

Content Editor

Related News