ਹਾਕੀ ਇੰਡੀਆ ਨੇ ਹਰਮਨ ਕਰੂਜ਼ ਨੂੰ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਕੀਤਾ ਨਿਯੁਕਤ

Tuesday, Jan 09, 2024 - 07:20 PM (IST)

ਹਾਕੀ ਇੰਡੀਆ ਨੇ ਹਰਮਨ ਕਰੂਜ਼ ਨੂੰ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਕੀਤਾ ਨਿਯੁਕਤ

ਨਵੀਂ ਦਿੱਲੀ, (ਭਾਸ਼ਾ)– ਹਾਕੀ ਇੰਡੀਆ ਨੇ ਮੰਗਲਵਾਰ ਨੂੰ ਨੀਦਰਲੈਂਡ ਦੇ ਹਰਮਨ ਕਰੂਜ਼ ਨੂੰ ਨਵਾਂ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਸ ਨੂੰ ਸਤੰਬਰ ਤਕ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਕਰੂਜ਼ ਹਾਕੀ ਇੰਡੀਆ ਦੇ ਰਾਸ਼ਟਰੀ ਜੂਨੀਅਰ ਤੇ ਸੀਨੀਅਰ ਪ੍ਰੋਗਰਾਮਾਂ ਨੂੰ ਦੇਖੇਗਾ, ਜਿਸ ਵਿਚ ਕੋਚ ਸਿੱਖਿਆ ਪ੍ਰੋਗਰਾਮ ਦੇ ਨਾਲ-ਨਾਲ ਹੋਰ ਕੰਮ ਵੀ ਸ਼ਾਮਲ ਹਨ।ਨੀਦਰਲੈਂਡ ਦੇ ਕਰੂਜ਼ ਨੂੰ ਕੋਚਿੰਗ ਦਾ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਦਾ ਤਜਰਬਾ ਹੈ ਤੇ ਇਸ ਤੋਂ ਪਹਿਲਾਂ ਉਸ ਨੂੰ ਭਾਰਤੀ ਜੂਨੀਅਰ ਪੁਰਸ਼ ਤੇ ਜੂਨੀਅਰ ਮਹਿਲਾ ਹਾਕੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ।


author

Tarsem Singh

Content Editor

Related News