ਹਾਕੀ ਇੰਡੀਆ ਨੇ ਜੂਨੀਅਰ ਮਹਿਲਾ ਕੈਂਪ ''ਚ 33 ਸੰਭਾਵੀ ਖਿਡਾਰੀਆਂ ਨੂੰ ਕੀਤਾ ਸ਼ਾਮਲ

09/29/2019 5:04:41 PM

ਬੈਂਗਲੁਰੂ— ਹਾਕੀ ਇੰਡੀਆ ਨੇ ਆਸਟਰੇਲੀਆ ਦੌਰੇ ਦੀ ਤਿਆਰੀ ਲਈ ਸੋਮਵਾਰ ਨੂੰ ਇੱਥੇ ਭਾਰਤੀ ਖੇਡ ਅਥਾਰਿਟੀ (ਸਾਈ) 'ਚ ਸ਼ੁਰੂ ਹੋ ਰਹੇ ਜੂਨੀਅਰ ਮਹਿਲਾ ਰਾਸ਼ਟਰੀ ਕੋਚਿੰਗ ਕੈਂਪ ਲਈ ਐਤਵਾਰ ਨੂੰ ਇੱਥੇ 33 ਸੰਭਾਵੀ ਖਿਡਾਰੀਆਂ ਦੀ ਚੋਣ ਕੀਤੀ। ਖਿਡਾਰੀ 26 ਅਕਤੂਬਰ ਤਕ ਚਲਣ ਵਾਲੇ ਇਸ ਕੈਂਪ 'ਚ ਕੋਚ ਬਲਜੀਤ ਸਿੰਘ ਸੈਨੀ ਦੇ ਮਾਰਗਦਰਸ਼ਨ 'ਚ ਹਿੱਸਾ ਲੈਣਗੇ। ਭਾਰਤ ਨੂੰ ਤਿੰਨ ਦਸੰਬਰ ਤੋਂ ਆਸਟਰੇਲੀਆ 'ਚ ਤਿੰਨ ਦੇਸ਼ਾਂ ਦੇ ਹਾਕੀ ਟੂਰਨਾਮੈਂਟ 'ਚ ਹਿੱਸਾ ਲੈਣਾ ਜਦਕਿ ਤੀਜੀ ਟੀਮ ਨਿਊਜ਼ੀਲੈਂਡ ਹੈ। ਸੈਨੀ ਨੇ ਕਿਹਾ, ''ਮੈਂ ਉਮੀਦ ਕਰਦਾ ਹਾਂ ਕਿ ਇਹ ਮੈਚ ਸਖਤ ਹੋਣਗੇ ਅਤੇ ਇਹ ਖਿਡਾਰੀਆਂ ਦੇ ਤਜਰਬੇ ਦੇ ਲਿਹਾਜ਼ ਨਾਲ ਚੰਗਾ ਟੂਰਨਾਮੈਂਟ ਹੋਵੇਗਾ। ਸਾਡਾ ਟੀਚਾ ਫਿੱਟਨੈਸ ਦੇ ਪੱਧਰ 'ਚ ਸੁਧਾਰ ਕਰਨਾ ਹੋਵੇਗਾ ਜਿਸ 'ਚ ਰਫਤਾਰ 'ਤੇ ਕਾਫੀ ਧਿਆਨ ਦਿੱਤਾ ਜਾਵੇਗਾ। ਟੀਮ ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੀ ਤੇਜ਼ੀ ਦੀ ਬਰਾਬਰੀ ਕਰਨ ਦੀ ਜ਼ਰੂਰਤ ਹੈ।'' ਸੰਭਾਵੀ ਖਿਡਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ :

ਗੋਲਕੀਪਰ : ਰਸ਼ਨਪ੍ਰੀਤ ਕੌਰ, ਖ਼ੁਸ਼ਬੂ ਅਤੇ ਐੱਫ. ਰਾਮੇਂਗਮਾਵੀ।

ਡਿਫੈਂਡਰ : ਪ੍ਰਿਯੰਕਾ, ਸਿਮਰਨ ਸਿੰਘ, ਮਾਰਿਨ ਲਾਲਰਾਮਗਾਂਕੀ, ਗਗਨਦੀਪ ਕੌਰ, ਇਸ਼ਿਕਾ ਚੌਧਰੀ, ਜਿਓਤਿਕਾ ਕਲਸੀ, ਸੁਮਿਤਾ, ਅਕਸ਼ਤਾ ਢੇਕਾਲੇ, ਊਸ਼ਾ ਅਤੇ ਪ੍ਰਣੀਤ ਕੌਰ।

ਮਿਡਫੀਲਡਰ : ਬਲਜੀਤ ਕੌਰ, ਮਾਰੀਆਨਾ ਕੁਜੁਰ, ਕਿਰਨ, ਪ੍ਰਭਲੀਨ ਕੌਰ, ਪ੍ਰੀਤੀ, ਅਜਮਿਨਾ ਕੁਜੁਰ, ਵੈਸ਼ਣਵੀ ਫਾਲਕੇ, ਕਵਿਤਾ ਬਾਗੜੀ, ਬਲਜਿੰਦਰ ਕੌਰ ਅਤੇ ਸੁਸ਼ਮਾ ਕੁਮਾਰੀ।

ਫਾਰਵਰਡ : ਮੁਮਤਾਜ ਖਾਨ, ਬਿਊਟੀ ਡੁੰਗਡੁੰਗ, ਗੁਰਮੇਲ ਕੌਰ, ਦੀਪਿਕਾ ਲਾਲਰਿੰਦਿਕੀ, ਜੀਵਨ ਕਿਸ਼ੋਰੀ ਟੋਪੋ, ਰੂਤੁਜਾ ਪਿਸਲ, ਸੰਗੀਤਾ ਕੁਮਾਰ, ਯੋਗਿਤਾ ਬੋਰਾ ਅਤੇ ਅੰਨੂ।


Tarsem Singh

Content Editor

Related News