ਹਾਕੀ ਇੰਡੀਆ ਦੇ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਡੇਵਿਡ ਜਾਨ ਨੇ ਦਿੱਤਾ ਅਸਤੀਫਾ

08/21/2020 9:16:30 PM

ਨਵੀਂ ਦਿੱਲੀ– ਲੰਬੇ ਸਮੇਂ ਤੋਂ ਹਾਕੀ ਇੰਡੀਆ ਦੇ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਡੇਵਿਡ ਜਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤੀ ਹੈ ਜਦਕਿ ਕੁਝ ਦਿਨ ਪਹਿਲਾਂ ਹੀ ਭਾਰਤੀ ਖੇਡ ਅਥਾਰਟੀ (ਸਾਈ) ਨੇ ਉਸਦਾ ਕਰਾਰ ਵਧਾਇਆ ਸੀ। ਅਜਿਹਾ ਲੱਗਦਾ ਹੈ ਕਿ ਰਾਸ਼ਟਰੀ ਮਹਾਸੰਘ ਦੇ ਚੋਟੀ ਦੇ ਅਧਿਕਾਰੀਆਂ ਨਾਲ ਮਤਭੇਦਾਂ ਦੇ ਕਾਰਣ ਉਸ ਨੇ ਇਹ ਕਦਮ ਚੁੱਕਿਆ। ਸਾਈ ਨੇ ਹਾਲ ਹੀ ਵਿਚ ਜਾਨ ਦਾ ਕਰਾਰ ਸਤੰਬਰ 2021 ਤਕ ਵਧਾ ਦਿੱਤਾ ਸੀ ਪਰ ਇਸ ਆਸਟਰੇਲੀਆਈ ਨੇ ਇਹ ਕਹਿੰਦੇ ਹੋਏ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਕਿ ਲੰਬੇ ਸਮੇਂ ਤੋਂ ਕਾਫੀ ਇੰਡੀਆ ਉਸਦੀ ਅਣਦੇਖੀ ਕਰ ਰਿਹਾ ਸੀ।
ਸੂਤਰਾਂ ਅਨੁਸਾਰ ਜਾਨ ਨੇ ਹਾਕੀ ਇੰਡੀਆ ਤੇ ਸਾਈ ਨੂੰ ਿਦੱਤੇ ਆਪਣੇ ਅਸਤੀਫਾ ਵਿਚ ਹਾਲਾਂਕਿ ਉਸ ਨੇ ਆਪਣੇ ਫੈਸਲੇ ਲਈ ਨਿੱਜੀ ਕਾਰਣਾਂ ਦਾ ਹਵਾਲ ਦਿੱਤਾ ਹੈ, ਜਿਹੜਾ ਉਸ ਨੇ ਦੋ ਦਿਨ ਪਹਿਲਾਂ ਹੀ ਸੌਂਪਿਆ ਸੀ। ਸੂਤਰਾਂ ਨੇ ਕਿਹਾ ਕਿ ਹਾਕੀ ਇੰਡੀਆ ਨੇ ਉਸਦਾ ਅਸਤੀਫਾ ਸਵੀਕਾਰ ਕਰ ਲਿਆ ਹੈ । ਇਕ ਸਤੂਰ ਨੇ ਕਿਹਾ,''ਡੇਵਿਡ ਲੰਬੇ ਸਮੇਂ ਤੋਂ ਨਿਰਾਸ਼ਾ ਮਹਿਸੂਸ ਕਰ ਰਿਹਾ ਸੀ ਕਿਉਂਕਿ ਹਾਕੀ ਇੰਡੀਆ ਉਸਦੀ ਅਣਦੇਖੀ ਕਰ ਰਿਹਾ ਸੀ। ਹਾਕੀ ਇੰਡੀਆ ਦੇ ਚੋਟੀ ਦੇ ਅਧਿਕਾਰੀਆਂ ਵਲੋਂ ਟੀਮ ਦੇ ਸਬੰਧ ਵਿਚ ਮਹੱਤਵਪੂਰਨ ਫੈਸਲਿਆਂ ਵਿਚ ਉਸਦੀ ਅਣਦੇਖੀ ਕੀਤੀ ਗਈ ਸੀ।''
ਜਾਨ ਨੂੰ ਆਪਣੇ ਅਹੁਦੇ ਤੋਂ 12,000 ਡਾਲਰ ਦੀ ਮਾਸਿਕ ਤਨਖਾਹ ਮਿਲ ਰਹੀ ਸੀ ਤੇ ਉਹ ਮਾਰਚ ਤੋਂ ਬਾਅਦ ਕੋਰੋਨਾ ਵਾਇਰਸ ਦੇ ਕਾਰਣ ਲੱਗੇ ਲਾਕਡਾਊਨ ਤੋਂ ਬਾਅਦ ਨਵੀਂ ਦਿੱਲੀ ਵਿਚ ਆਪਣੇ ਘਰ ਤੋਂ ਹੀ ਕੰਮ ਕਰ ਰਿਹਾ ਸੀ। ਜਾਨ ਤੋਂ ਇਸਦੀ ਪੁਸ਼ਟੀ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਫੋਨ ਨਹੀਂ ਚੁੱਕਿਆ। ਉਹ 2011 ਤੋਂ ਭਾਰਤੀ ਹਾਕੀ ਨਾਲ ਜੁੜਿਆ ਸੀ ਜਦੋਂ ਉਸ ਨੂੰ ਕੋਚ ਮਾਈਕਲ ਨੋਬਸ ਦੇ ਨਾਲ ਪੁਰਸ਼ ਟੀਮ ਦੇ ਫਿਜੀਓ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਸੀ। ਭਾਰਤੀ ਟੀਮ ਦੇ ਫਿਟਨੈੱਸ ਦਾ ਪੱਧਰ ਬਿਹਤਰ ਕਰਨ ਵਾਲੇ ਜਾਨ ਨੇ ਲੰਡਨ ਓਲੰਪਿਕ 2012 ਤੋਂ ਬਾਅਦ ਅਸਤੀਫਾ ਦੇ ਦਿੱਤੀ ਸੀ ਪਰ 2016 ਵਿਚ ਹਾਈ ਪ੍ਰਫਾਰਮੈਂਸ ਨਿਰਦੇਸ਼ ਬਣ ਕੇ ਆਇਆ।


Gurdeep Singh

Content Editor

Related News