ਹਾਕੀ ਇੰਡੀਆ ਨੇ ਸਾਬਕਾ ਖਿਡਾਰੀ ਫ਼ਰਨਾਂਡਿਸ ਦੇ ਦਿਹਾਂਤ ’ਤੇ ਪ੍ਰਗਟਾਇਆ ਸੋਗ

05/10/2021 7:52:35 PM

ਸਪੋਰਟਸ ਡੈਸਕ— ਹਾਕੀ ਇੰਡੀਆ ਨੇ ਸੋਮਵਾਰ ਨੂੰ ਸਾਬਕਾ ਖਿਡਾਰੀ ਜਾਰਜ ਫ਼ਰਨਾਂਡਿਸ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ ਹੈ ਜਿਨ੍ਹਾਂ ਦਾ ਕੋਵਿਡ-19 ਕਾਰਨ ਐਤਵਾਰ ਨੂੰ ਬੈਂਗਲੁਰੂ ’ਚ ਦਿਹਾਂਤ ਹੋ ਗਿਆ ਸੀ। ਫ਼ਰਨਾਂਡਿਸ 67 ਸਾਲਾਂ ਦੇ ਸਨ ਤੇ ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਨਾਲ ਜੂਝ ਰਹੇ ਸਨ। ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਂਦਰੋ ਨਿੰਗੋਮਬਾਮ ਨੇ ਕਿਹਾ ਕਿ ਹਾਕੀ ਇੰਡੀਆ ’ਚ ਅਸੀਂ ਸਾਰੇ ਜੂਨੀਅਰ ਪੱਧਰ ’ਤੇ ਸਾਡੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਜਾਰਜ ਫ਼ਰਨਾਂਡਿਸ ਦੇ ਅਚਾਨਕ ਦਿਹਾਂਤ ਤੋਂ ਬੇਹੱਦ ਦੁਖੀ ਹਾਂ।
ਇਹ ਵੀ ਪੜ੍ਹੋ : IOC ਪ੍ਰਧਾਨ ਬਾਕ ਨੇ ਕੋਵਿਡ-19 ਮਾਮਲਿਆਂ ਕਾਰਨ ਜਾਪਾਨ ਦਾ ਦੌਰਾ ਕੀਤਾ ਮੁਲਤਵੀ

ਉਨ੍ਹਾਂ ਕਿਹਾ ਕਿ ਅਸੀਂ ਦੁਖ ਦੀ ਇਸ ਘੜੀ ’ਚ ਉਨ੍ਹਾਂ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ। ਸਾਬਕਾ ਕਸਮਟ ਕਮਿਸ਼ਨਰ (ਕਰਨਾਟਕ) ਫ਼ਰਨਾਂਡਿਸ  ਨੇ ਇਕ ਸਟ੍ਰਾਈਕਰ ਦੇ ਤੌਰ ’ੇਤ 1975 ’ਚ ਭਾਰਤੀ ਜੂਨੀਅਰ ਟੀਮ ਦੀ ਨੁਮਾਇੰਦਗੀ ਕੀਤੀ ਸੀ। ਉਹ 1975-76 ’ਚ ਕਰਨਾਟਕ ਵੱਲੋਂ ਜੂਨੀਅਰ ਪੱਧਰ ’ਤੇ ਖੇਡਦੇ ਸਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦੋ ਮਸ਼ਹੂਰ ਖਿਡਾਰੀ ਰਵਿੰਦਰ ਪਾਲ ਸਿੰਘ ਤੇ ਐੱਮ. ਕੇ. ਕੌਸ਼ਿਕ ਦਾ ਕੋਵਿਡ-19 ਕਾਰਨ ਦਿਹਾਂਤ ਹੋ ਗਿਆ ਸੀ। ਇਹ ਦੋਵੇਂ ਮਾਸਕੋ ਓਲੰਪਿਕ 1980 ’ਚ ਸੋਨ ਤਮਗਾ ਜੇਤੂ ਟੀਮ ਦੇ ਮੈਂਬਰ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News