ਹਾਕੀ ਇੰਡੀਆ ਦੇ ਫੈਸਲੇ ਦਾ ਨੁਕਸਾਨ ਝੱਲਿਆ ਬੀ.ਪੀ.ਸੀ.ਐੱਲ. ਨੇ

Tuesday, Mar 12, 2019 - 05:18 PM (IST)

ਹਾਕੀ ਇੰਡੀਆ ਦੇ ਫੈਸਲੇ ਦਾ ਨੁਕਸਾਨ ਝੱਲਿਆ ਬੀ.ਪੀ.ਸੀ.ਐੱਲ. ਨੇ

ਮੁੰਬਈ— ਪਿਛਲੇ ਸਾਲ ਦੇ ਉਪ ਜੇਤੂ ਭਾਰਤ ਪੈਟਰੋਲੀਅਮ (ਬੀ.ਪੀ.ਸੀ.ਐੱਲ.) ਨੂੰ ਚਾਰ ਪ੍ਰਮੁੱਖ ਖਿਡਾਰੀਆਂ ਦੀ ਗੈਰ ਮੌਜੂਦਗੀ ਕਾਰਨ ਬਾਂਬੇ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਮੰਗਲਵਾਰ ਨੂੰ ਇੱਥੇ ਇੰਡੀਅਨ ਆਇਲ ਦੇ ਹੱਥੋਂ 2-7 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। 

ਸੁਦੀਪ ਚਿਰਮਾਕੋ, ਰਵੀਚੰਦਰ ਮੋਈਰਤਨਮ, ਸ਼ਿਵਮ ਆਨੰਦ ਅਤੇ ਦੀਨਾਚੰਦਰ ਮੋਈਰਨਤਮ ਨੇ ਬੀ.ਪੀ.ਐੱਲ. ਨੂੰ ਸੈਮੀਫਾਈਨਲ 'ਚ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ ਪਰ ਚਾਰੇ ਐਤਵਾਰ ਨੂੰ ਬੈਂਗਲੁਰੂ 'ਚ ਚਲ ਰਹੀ ਰਾਸ਼ਟਰੀ ਜੂਨੀਅਰ ਫਿਟਨੈਸ ਕੈਂਪ 'ਚ ਹਿੱਸਾ ਲੈਣ ਚਲੇ ਗਏ। ਟੂਰਨਾਮੈਂਟ ਦੇ ਆਯੋਜਕਾਂ ਦੇ ਮੁਤਾਬਕ ਹਾਕੀ ਇੰਡੀਆ ਨੇ ਚਾਰਾਂ ਦੇ ਇਲਾਵਾ ਇਕ ਹੋਰ ਸੈਮੀਫਾਈਨਲਿਸਟ ਦੱਖਣੀ ਮੱਧ ਰੇਲਵੇ ਵੱਲੋਂ ਖੇਡ ਰਹੇ ਪ੍ਰਤਾਪ ਲਾਕੜਾ ਨੂੰ ਵੀ ਤੁਰੰਤ ਕੈਂਪ 'ਚ ਪਹੁੰਚਣ ਲਈ ਕਿਹਾ ਸੀ। ਇਹ ਸਾਰੇ 11 ਮਾਰਚ ਤੋਂ ਸ਼ੁਰੂ ਹੋਣ ਵਾਲੇ ਕੈਂਪ 'ਚ ਹਿੱਸਾ ਲੈਣ ਲਈ ਤੁਰੰਤ ਹੀ ਨਿਕਲ ਗਏ। ਦਿਲਚਸਪ ਗੱਲ ਇਹ ਹੈ ਕਿ ਟੂਰਨਾਮੈਂਟ ਦੀਆਂ ਮਿਤੀਆਂ ਹਾਕੀ ਇੰਡੀਆ ਨਾਲ ਵਿਚਾਰ-ਵਟਾਂਦਰਾ ਕਰਕੇ ਤੈਅ ਕੀਤੀਆਂ ਗਈਆਂ ਸਨ।


author

Tarsem Singh

Content Editor

Related News