ਵਿਆਹ ਦੇ ਬੰਧਨ ''ਚ ਬੱਝੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ (ਵੇਖੋ ਤਸਵੀਰਾਂ)

Wednesday, Dec 16, 2020 - 03:44 PM (IST)

ਵਿਆਹ ਦੇ ਬੰਧਨ ''ਚ ਬੱਝੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ (ਵੇਖੋ ਤਸਵੀਰਾਂ)

ਜਲੰਧਰ (ਸੋਨੂੰ) : ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਬੁੱਧਵਾਰ ਨੂੰ ਵਿਆਹ ਦੇ ਬੰਧਨ ਵਿਚ ਬੱਝ ਗਏ। ਮਨਪ੍ਰੀਤ ਸਿੰਘ ਅਤੇ ਮਲੇਸ਼ੀਆ ਦੀ ਇਲੀ ਸਾਦਿਕ ਦਾ ਆਨੰਦ ਕਾਰਜ ਪੰਜਾਬ ਦੇ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਵਿਚ ਸਥਿਤ ਗੁਰਦੁਆਰੇ ਵਿਚ ਹੋਇਆ। ਉਨ੍ਹਾਂ ਦੀ ਪਤਨੀ ਇਲੀ ਦਾ ਨਾਂ ਬਦਲ ਕੇ ਨਵਪ੍ਰੀਤ ਕੌਰ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਪਤਨੀ ਅਤੇ ਬੱਚਿਆਂ ਨੂੰ ਛੱਡ ਇਸ ਕੁੜੀ ਦੇ ਪਿਆਰ 'ਚ ਪਏ ਆਸਟਰੇਲੀਆਈ ਗੇਂਦਬਾਜ਼ ਨਾਥਨ ਲਾਇਨ (ਤਸਵੀਰਾਂ)

PunjabKesari

ਮਨਪ੍ਰੀਤ ਇਲੀ ਨੂੰ 2012 ਵਿਚ ਮਲੇਸ਼ੀਆ ਵਿਚ ਸੁਲਤਾਨ ਆਫ ਜੌਹਰ ਕੱਪ ਦੌਰਾਨ ਮਿਲੇ ਸਨ। ਉਦੋਂ ਮਨਪ੍ਰੀਤ ਜੂਨੀਅਰ ਹਾਕੀ ਟੀਮ ਦੀ ਕਪਤਾਨੀ ਕਰ ਰਹੇ ਸਨ। ਉਸ ਤੋਂ ਬਾਅਦ ਉਨ੍ਹਾਂ ਵਿਚਾਲੇ ਨਜ਼ਦੀਕੀਆਂ ਵਧਣ ਲੱਗੀਆਂ ਸਨ। ਇਲੀ ਦੀ ਮਾਂ ਮਲੇਸ਼ੀਆ ਦੀ ਫੌਜ ਲਈ ਹਾਕੀ ਖੇਡਦੀ ਸੀ। ਇਸ ਵਜ੍ਹਾ ਨਾਲ ਇਲੀ ਅਤੇ ਮਨਪ੍ਰੀਤ ਵਿਚ ਦੋਸਤੀ ਹੋ ਗਈ ਸੀ।

ਇਹ ਵੀ ਪੜ੍ਹੋ: ਪਿਤਾ ਬਣੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ, ਪਤਨੀ ਨੇ ਦਿੱਤਾ ਧੀ ਨੂੰ ਜਨਮ (ਤਸਵੀਰਾਂ)

PunjabKesari

ਮਨਪ੍ਰੀਤ ਜਲੰਧਰ ਦੇ ਪਿੰਡ ਮਿੱਠਾਪੁਰ ਦੇ ਰਹਿਣ ਵਾਲੇ ਹਨ। ਪਹਿਲਾਂ ਉਹ ਟੋਕੀਓ ਓਲੰਪਿਕ ਦੇ ਬਾਅਦ ਵਿਆਹ ਕਰਨ ਵਾਲੇ ਸਨ ਪਰ ਮਾਰਚ ਵਿਚ ਕੋਰੋਨਾ ਲਾਗ ਦੀ ਬੀਮਾਰੀ ਫੈਲਣ ਕਾਰਨ ਅਜਿਹਾ ਨਹੀਂ ਹੋ ਸਕਿਆ। ਕੋਰੋਨਾ ਦੇ ਚੱਲਦੇ ਵਿਆਹ ਸਮਾਰੋਹ ਵਿਚ ਨਜ਼ਦੀਕੀ ਲੋਕ ਹੀ ਸ਼ਾਮਲ ਹੋਏ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਟਵਿਟਰ 'ਤੇ ਭਿੜੀਆਂ ਫੋਗਾਟ ਭੈਣਾਂ, ਬਬੀਤਾ ਦੇ ਕਿਸਾਨ ਵਿਰੋਧੀ ਟਵੀਟ 'ਤੇ ਵਿਨੇਸ਼ ਨੇ ਦਿੱਤੀ ਇਹ ਸਲਾਹ

PunjabKesari

PunjabKesari

PunjabKesari

PunjabKesari

 


author

cherry

Content Editor

Related News