ਹਾਕੀ : ਭਾਰਤੀ ਮਹਿਲਾ ਟੀਮ ਨੇ ਅਮਰੀਕਾ ਨੂੰ 5-1 ਨਾਲ ਹਰਾਇਆ

Friday, Nov 01, 2019 - 08:36 PM (IST)

ਹਾਕੀ : ਭਾਰਤੀ ਮਹਿਲਾ ਟੀਮ ਨੇ ਅਮਰੀਕਾ ਨੂੰ 5-1 ਨਾਲ ਹਰਾਇਆ

ਭੁਵਨੇਸ਼ਵਰ— ਭਾਰਤੀ ਮਹਿਲਾ ਹਾਕੀ ਟੀਮ ਨੇ ਤੂਫਾਨੀ ਪ੍ਰਦਰਸ਼ਨ ਕਰਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਕਲਿੰਗਾ ਸਟੇਡੀਅਮ 'ਚ ਅਮਰੀਕਾ ਨੂੰ ਓਲੰਪਿਕ ਕੁਆਲੀਫਾਇਰਸ ਦੇ ਪਹਿਲੇ ਮੈਚ 'ਚ 5-1 ਨਾਲ ਹਰਾ ਕੇ 2020 ਦੇ ਟੋਕੀਓ ਓਲੰਪਿਕ 'ਚ ਜਗ੍ਹਾ ਬਣਾਉਣ ਦੇ ਲਈ ਆਪਣੀ ਦਾਅਵੇਦਾਰੀ ਪੱਕੀ ਕਰ ਲਈ। ਰਾਣੀ ਰਾਮਪਾਲ ਦੀ ਅਗਵਾਈ 'ਚ 9ਵੀਂ ਰੈਂਕਿੰਗ ਵਾਲੀ ਮਹਿਲਾ ਟੀਮ ਨੇ 13ਵੇਂ ਨੰਬਰ ਦੀ ਟੀਮ ਅਮਰੀਕਾ ਨੂੰ ਆਖਰੀ 2 ਕਵਾਰਟਰ 'ਚ ਤਾਰੇ ਦਿਖਾਏ। ਭਾਰਤ ਨੇ ਤੀਜੇ ਤੇ ਚੌਥੇ ਕਵਾਰਟਰ 'ਚ 11 ਮਿੰਟ ਦੇ ਅੰਤਰਾਲ 'ਚ ਚਾਰ ਗੋਲ ਕਰਕੇ ਅਮਰੀਕਾ ਦਾ ਸਾਰਾ ਸੰਘਰਸ਼ ਖਤਮ ਕਰ ਦਿੱਤਾ। ਅਮਰੀਕਾ ਨੇ ਆਖਰੀ ਮਿੰਟਾਂ 'ਚ ਆਪਣਾ ਇਕਲੌਤਾ ਗੋਲ ਕੀਤਾ।


author

Gurdeep Singh

Content Editor

Related News