ਹਾਕੀ : ਭਾਰਤ ਨੇ ਹਾਲੈਂਡ ਨੂੰ ਸ਼ੂਟ ਆਊਟ ''ਚ ਹਰਾਇਆ
Sunday, Jan 19, 2020 - 07:34 PM (IST)

ਭੁਵਨੇਸ਼ਵਰ— ਭਾਰਤ ਨੇ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਹਾਲੈਂਡ ਨੂੰ ਕਲਿੰਗਾ ਸਟੇਡੀਅਮ 'ਚ ਐਤਵਾਰ ਨੂੰ ਦੂਜੇ ਮੈਚ 'ਚ ਸ਼ੂਟ ਆਊਟ 'ਚ 3-1 ਨਾਲ ਹਰਾ ਦਿੱਤਾ। ਭਾਰਤੀ ਟੀਮ ਪਹਿਲੀ ਬਾਰ ਇਸ ਪ੍ਰੋ ਲੀਗ 'ਚ ਖੇਡਣ ਉਤਰੀ ਤੇ ਉਸ ਨੇ ਧਮਾਕੇਦਾਰ ਆਗਾਜ਼ ਕਰਦੇ ਹੋਏ ਦੋਵੇਂ ਮੈਚ ਜਿੱਤੇ। ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਦੂਜੇ ਮੈਚ 'ਚ 1-3 ਨਾਲ ਪਿਛੜਣ ਤੋਂ ਬਾਅਦ ਵਾਪਸੀ ਕਰਦੇ ਹੋਏ ਸਕੋਰ 3-3 ਕਰ ਦਿੱਤਾ ਤੇ ਫਿਰ ਸ਼ੂਟ ਆਊਟ 'ਚ ਮੁਕਾਬਲਾ ਜਿੱਤ ਲਿਆ।