ਸ਼ੀਯਾਂਕਾ ਸਾਡੰਗੀ ਮਹਿਲਾਵਾਂ ਦੀ 50 ਮੀਟਰ ਰਾਈਫਲ 3 ਪੁਜੀਸ਼ਨ ’ਚ 8ਵੇਂ ਸਥਾਨ ’ਤੇ
Saturday, Apr 19, 2025 - 03:58 PM (IST)

ਲੀਮਾ- ਪੈਰਿਸ ਓਲੰਪਿਕ ਖੇਡੀ ਚੁੱਕੀ ਸ਼ੀਯਾਂਕਾ ਸਾਡੰਗੀ ਆਈ. ਐੱਸ. ਐੱਸ. ਐੱਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਤੀਸਰੇ ਦਿਨ ਮਹਿਲਾਵਾਂ ਦੀ 50 ਮੀਟਰ ਰਾਈਫਲ 3 ਪੁਜੀਸ਼ਨ ’ਚ 8ਵੇਂ ਸਥਾਨ ’ਤੇ ਰਹੀ। ਉਹ ਵਿਸ਼ਵ ਕੱਪ ਵਿਅਕਤੀਗਤ ਵਰਗ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਉਣ ’ਚ ਕਾਮਯਾਬ ਰਹੀ ਪਰ 45 ਸ਼ਾਟ ਦੇ ਫਾਈਨਲ ’ਚ ਸਟੈਂਡਿੰਗ ਪੁਜੀਸ਼ਨ ਦੌਰ ਦੇ 10 ਸ਼ਾਟ ਤੋਂ ਬਾਅਦ ਬਾਹਰ ਹੋ ਗਈ।
ਪੈਰਿਸ ਓਲੰਪਿਕ ਦੀ ਚਾਂਦੀ ਦਾ ਤਮਗਾ ਜੇਤੂ ਅਮਰੀਕਾ ਦੀ ਸਾਗੇਨ ਮਡਾਲਿਨਾ ਨੇ ਸੋਨ ਤਮਗਾ ਜਿੱਤਿਆ। ਪੁਰਸ਼ਾਂ ਦੇ 3 ਪੁਜੀਸ਼ਨ ਫਾਈਨਲ ’ਚ ਭਾਰਤ ਦਾ ਕੋਈ ਵੀ ਨਿਸ਼ਾਨੇਬਾਜ਼ ਫਾਈਨਲ ’ਚ ਨਹੀਂ ਪਹੁੰਚ ਸਕਿਆ। ਮਹਿਲਾ ਵਰਗ ’ਚ ਨੀਲਿੰਗ ਅਤੇ ਪ੍ਰੋਨ ਪੁਜੀਸ਼ਨ ’ਚ ਭਾਰਤੀ ਨਿਸ਼ਾਨੇਬਾਜ਼ਾਂ ਨੂੰ ਪ੍ਰੇਸ਼ਾਨੀ ਹੋਈ ਪਰ ਸਟੈਂਡਿੰਗ ਪੁਜੀਸ਼ਨ ’ਚ ਸ਼ੀਯਾਂਕਾ, ਆਸ਼ੀ ਚੌਕਸੀ ਅਤੇ ਸਿਫਤ ਕੌਰ ਸਾਮਰਾ ਨੇ ਲੈਅ ਫੜ੍ਹੀ।