RCB ਦੀ ਟੀਮ ਨੇ ਰਚਿਆ ਇਤਿਹਾਸ, IPL ''ਚ ਪਹਿਲੀ ਵਾਰ ਜਿੱਤੇ ਲਗਾਤਾਰ ਤਿੰਨ ਮੈਚ

Sunday, Apr 18, 2021 - 09:47 PM (IST)

RCB ਦੀ ਟੀਮ ਨੇ ਰਚਿਆ ਇਤਿਹਾਸ, IPL ''ਚ ਪਹਿਲੀ ਵਾਰ ਜਿੱਤੇ ਲਗਾਤਾਰ ਤਿੰਨ ਮੈਚ

ਚੇਨਈ- ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਦੀ ਇਸ ਸੀਜ਼ਨ ਦੀ ਸ਼ੁਰੂਆਤ ਬੇਹੱਦ ਹੀ ਸ਼ਾਨਦਾਰ ਰਹੀ ਹੈ। ਵਿਰਾਟ ਕੋਹਲੀ ਦੀ ਟੀਮ ਨੇ ਆਈ. ਪੀ. ਐੱਲ. ਦੇ 10ਵੇਂ ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੂੰ 38 ਦੌੜਾਂ ਨਾਲ ਹਰਾਇਆ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਬੈਂਗਲੁਰੂ ਦੀ ਟੀਮ ਨੇ ਮੈਕਸਵੈੱਲ ਤੇ ਏ ਬੀ ਡਿਵਿਲੀਅਰਸ ਦੀਆਂ ਅਰਧ ਸੈਂਕੜਿਆਂ ਦੀਆਂ ਪਾਰੀਆਂ ਦੀ ਬਦੌਲਤ 204 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਕੋਲਕਾਤਾ ਦੀ ਟੀਮ 166 ਦੌੜਾਂ ਹੀ ਬਣਾ ਸਕੀ। ਇਸਦੇ ਨਾਲ ਹੀ ਬੈਂਗਲੁਰੂ ਦੀ ਟੀਮ ਆਈ. ਪੀ. ਐੱਲ. ਇਤਿਹਾਸ 'ਚ ਪਹਿਲੀ ਵਾਰ ਲਗਾਤਾਰ ਜਿੱਤ ਦਰਜ ਕਰਨ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ।
ਬੈਂਗਲੁਰੂ ਦੀ ਟੀਮ ਨੇ ਆਈ. ਪੀ. ਐੱਲ. ਦੇ ਇਸ ਸੀਜ਼ਨ 'ਚ ਸਭ ਤੋਂ ਪਹਿਲਾਂ ਮੁੰਬਈ ਦੀ ਟੀਮ ਨੂੰ ਹਰਾਇਆ ਤੇ ਉਸ ਤੋਂ ਬਾਅਦ ਹੈਦਰਾਬਾਦ ਦੀ ਟੀਮ ਨੂੰ ਹਰਾਇਆ ਤੇ ਅੱਜ ਕੋਲਕਾਤਾ ਨੂੰ ਹਰਾ ਕੇ ਲਗਾਤਾਰ ਆਪਣੀ ਤੀਜੀ ਜਿੱਤ ਦਰਜ ਕੀਤੀ। ਬੈਂਗਲੁਰੂ ਨੇ ਆਈ. ਪੀ. ਐੱਲ. ਦੇ ਇਤਿਹਾਸ 'ਚ ਪਹਿਲੀ ਵਾਰ ਸੀਜ਼ਨ ਦੇ ਤਿੰਨ ਮੈਚ ਲਗਾਤਾਰ ਜਿੱਤੇ ਹਨ। ਦੇਖੋ ਰਿਕਾਰਡ-

ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨੇ ਬਿਲਬਾਓ ਨੂੰ 4-0 ਨਾਲ ਹਰਾ ਕੇ ਕੋਪਾ ਡੇਲ ਰੇ ਟਰਾਫੀ ਜਿੱਤੀ


ਆਈ. ਪੀ. ਐੱਲ. 'ਚ ਸੀਜ਼ਨ ਦੇ ਪਹਿਲੇ 3 ਮੈਚਾਂ 'ਚ ਜਿੱਤ ਦਰਜ ਕਰਨ ਵਾਲੀਆਂ ਟੀਮਾਂ
2008- ਚੇਨਈ ਸੁਪਰ ਕਿੰਗਜ਼
2009- ਡੈਕਨ ਚਾਰਜ਼ਰਸ ਤੇ ਦਿੱਲੀ ਕੈਪੀਟਲਸ
2014- ਪੰਜਾਬ ਕਿੰਗਜ਼
2015- ਚੇਨਈ ਤੇ ਰਾਜਸਥਾਨ
2016- ਗੁਜਰਾਤ ਲਾਇੰਸ
2018- ਸਨਰਾਈਜ਼ਰਜ਼ ਹੈਦਰਾਬਾਦ
2019- ਚੇਨਈ
2021- ਬੈਂਗਲੁਰੂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News