ਚੀਨੀ ਫੁੱਟਬਾਲ ਸਟਾਰ ਵੂ ਲੇਈ ਨੂੰ ਹੋਇਆ ਕੋਰੋਨਾ ਵਾਇਰਸ, ਰਿਪੋਰਟ ਆਈ ਪਾਜ਼ੀਟਿਵ
Saturday, Mar 21, 2020 - 04:05 PM (IST)

ਸ਼ੰਘਾਈ— ਚੀਨੀ ਫੁੱਟਬਾਲ ਸਟਾਰ ਵੂ ਲੇਈ ਨੂੰ ਸਪੇਨ ’ਚ ਐਸਪੇਂਨੋਲ ਕਲੱਬ ਲਈ ਖੇਡਣ ਦੇ ਦੌਰਾਨ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਿਆ ਹੈ। ਚੀਨੀ ਫੁੱਟਬਾਲ ਸੰਘ ਨੇ ਸ਼ਨੀਵਾਰ ਨੂੰ ਕਿਹਾ, ‘‘ਵੂ ਲੇਈ ’ਚ ਹਲਕੇ ਜਿਹੇ ਲੱਛਣ ਪਾਏ ਗਏ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੰਘ ਨੇ ਕਿਹਾ, ‘‘ਅਸੀਂ ਉਨ੍ਹਾਂ ਨਾਲ ਅਤੇ ਕਲੱਬ ਨਾਲ ਲਗਾਤਾਰ ਸੰਪਰਕ ’ਚ ਹਾਂ ਅਤੇ ਜਰੂਰੀ ਸਹਾਇਤਾ ਉਪਲੱਬਧ ਕਰਾ ਰਹੇ ਹਾਂ। ਵੂ ਲੇਈ ਯੂਰਪ ਦੀ ਟਾਪ ਪੰਜ ਲੀਗ ’ਚੋਂ ਇਕ ’ਚ ਖੇਡਣ ਵਾਲਾ ਇਕਲੌਤਾ ਚੀਨੀ ਖਿਡਾਰੀ ਹੈ।