ਅਰਜਨਟੀਨਾ ਤੇ ਫਰਾਂਸ ਵਿਚਾਲੇ ਹੋਵੇਗਾ ਹਾਈ ਵੋਲਟੇਜ ਮੁਕਾਬਲਾ
Saturday, Jun 30, 2018 - 01:21 AM (IST)

ਕਜ਼ਾਨ-ਵਿਸ਼ਵ ਕੱਪ ਦੇ ਦੋ ਸਾਬਕਾ ਚੈਂਪੀਅਨਾਂ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਸ਼ਨੀਵਾਰ ਨੂੰ ਹੋਣ ਵਾਲੇ ਰਾਊਂਡ-16 ਦੇ ਨਾਕਆਊਟ ਮੈਚ ਵਿਚ ਹਾਈ ਵੋਲਟੇਜ ਮੁਕਾਬਲਾ ਹੋਵੇਗਾ ਤੇ ਇਕ ਵਾਰ ਫਿਰ ਸਾਰਿਆਂ ਦੀਆਂ ਨਜ਼ਰਾਂ ਦੁਨੀਆ ਦੇ ਸਰਵਸ੍ਰੇਸ਼ਠ ਫਰਾਵਰਡਾਂ ਵਿਚੋਂ ਇਕ ਲਿਓਨਿਲ ਮੇਸੀ 'ਤੇ ਟਿਕੀਆਂ ਹੋਣਗੀਆਂ।
1998 ਦੇ ਚੈਂਪੀਅਨ ਫਰਾਂਸ ਨੂੰ ਜੇਕਰ ਕੁਆਰਟਰ ਫਾਈਨਲ ਵਿਚ ਜਾਣਾ ਹੈ ਤਾਂ ਉਸ ਨੂੰ ਮੇਸੀ ਨੂੰ ਰੋਕਣਾ ਪਵੇਗਾ, ਜਦਕਿ ਜੇਕਰ ਸਾਬਕਾ ਉਪ ਜੇਤੂ ਅਰਜਨਟੀਨਾ ਨੂੰ ਕੁਆਰਟਰ ਫਾਈਨਲ ਵਿਚ ਜਾਣਾ ਹੈ ਤਾਂ ਉਸ ਨੂੰ ਉਮੀਦ ਕਰਨੀ ਪਵੇਗੀ ਕਿ ਮੇਸੀ ਆਪਣਾ ਜਾਦੂ ਦਿਖਾਏ। ਮੇਸੀ ਨੇ ਨਾਈਜੀਰੀਆ ਨੂੰ ਹਰਾਉਣ ਵਿਚ ਬਿਹਤਰੀਨ ਗੋਲ ਕੀਤਾ ਸੀ ਤੇ ਇਸ ਮੈਚ ਦੇ ਪ੍ਰਦਰਸ਼ਨ ਨਾਲ ਅਰਜਨਟੀਨਾ ਲਈ ਉਮੀਦਾਂ ਬੱਝੀਆਂ ਹਨ।
ਸਾਲ 2006 ਦੇ ਵਿਸ਼ਵ ਕੱਪ ਵਿਚ ਫਰਾਂਸ ਨੇ ਉਤਾਰ-ਚੜ੍ਹਾਅ ਵਿਚੋਂ ਲੰਘਦੇ ਹੋਏ ਨਾਕਆਊਟ ਵਿਚ ਪ੍ਰਵੇਸ਼ ਕੀਤਾ ਸੀ, ਜਿੱਥੇ ਫਿਰ ਉਸ ਨੇ ਸਪੇਨ, ਬ੍ਰਾਜ਼ੀਲ ਤੇ ਪੁਰਤਗਾਲ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਅਰਜਨਟੀਨਾ 1978 ਵਿਚ ਇਟਲੀ ਤੋਂ ਗਰੁੱਪ ਗੇੜ ਵਿਚ ਹਾਰਿਆ ਸੀ ਪਰ ਫਿਰ ਅੱਗੇ ਚੱਲ ਕੇ ਵਿਸ਼ਵ ਕੱਪ ਜਿੱਤਿਆ ਸੀ।