ਇਸ਼ਾਂਤ ਨੂੰ ਕਰਨੀ ਪਵੇਗੀ ਭਾਰਤੀ ਹਮਲੇ ਦੀ ਅਗਵਾਈ : ਪ੍ਰਸਾਦ
Wednesday, Dec 27, 2017 - 02:55 AM (IST)
ਨਵੀਂ ਦਿੱਲੀ— ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਦਾ ਮੰਨਣਾ ਹੈ ਕਿ ਇਸ਼ਾਂਤ ਸ਼ਰਮਾ ਨੂੰ ਆਗਾਮੀ ਦੱਖਣੀ ਅਫਰੀਕਾ ਦੌਰੇ 'ਤੇ ਭਾਰਤੀ ਹਮਲੇ ਦੀ ਅਗਵਾਈ ਕਰਨੀ ਪਵੇਗੀ ਕਿਉਂਕਿ ਅਜੇ ਤਕ ਉਸ ਨੇ ਆਪਣੀ ਪੂਰੀ ਪ੍ਰਤਿਭਾ ਦੀ ਵੰਨਗੀ ਪੇਸ਼ ਨਹੀਂ ਕੀਤੀ ਹੈ। ਪ੍ਰਸਾਦ ਨੇ ਕਿਹਾ, ''ਇਸ਼ਾਂਤ ਇਕ ਦਹਾਕੇ ਤੋਂ ਖੇਡ ਰਿਹਾ ਹੈ ਤੇ ਹੁਣ ਉਸ ਨੂੰ ਹਮਲੇ ਦੀ ਅਗਵਾਈ ਕਰਨੀ ਚਾਹੀਦੀ ਹੈ। ਪਤਾ ਨਹੀਂ ਕੀ ਮਾਮਲਾ ਹੈ। ਉਸ ਕੋਲ ਕੱਦ, ਰਫਤਾਰ ਤੇ ਹਮਲਾਵਰਤਾ ਹੈ ਪਰ ਉਹ ਆਪਣੀ ਪ੍ਰਤਿਭਾ ਪੂਰੀ ਤਰ੍ਹਾਂ ਨਾਲ ਨਹੀਂ ਦਿਖਾ ਪਾ ਰਿਹਾ। ਉਸ ਨੂੰ ਉਹ ਭੂਮਿਕਾ ਨਿਭਾਉਣੀ ਚਾਹੀਦੀ ਹੈ, ਜਿਹੜੀ ਜਵਾਗਲ ਸ਼੍ਰੀਨਾਥ, ਜ਼ਹੀਰ ਖਾਨ ਜਾਂ ਕਪਿਲ ਦੇਵ ਨੇ ਵਿਦੇਸ਼ੀ ਦੌਰਿਆਂ 'ਤੇ ਨਿਭਾਈ ਸੀ।
