ਹਿਕੀ ਨੇ ਆਈ.ਓ.ਸੀ. ਕਾਰਜਕਾਰੀ ਬੋਰਡ ਤੋਂ ਅਸਤੀਫਾ ਦਿੱਤਾ

09/10/2017 3:04:56 PM

ਲੀਮਾ— ਦਾਗ਼ੀ ਓਲੰਪਿਕ ਅਧਿਕਾਰੀ ਪੈਟ੍ਰਿਕ ਹਿਕੀ ਨੇ ਅੱਜ ਤੁਰੰਤ ਪ੍ਰਭਾਵ ਨਾਲ ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਕਾਰਜਕਾਰੀ ਬੋਰਡ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫੇ ਦੇਣ ਦੀ ਓ.ਸੀ.ਸੀ. ਬੁਲਾਰੇ ਨੇ ਪੁਸ਼ਟੀ ਕੀਤੀ ਹੈ। 
ਆਈ.ਓ.ਸੀ. ਬੁਲਾਰੇ ਨੇ ਦੱਸਿਆ ਕਿ ਟਿਕਟ ਮਾਮਲੇ ਦੇ ਕਾਰਨ ਪਿਛਲੇ ਸਾਲ ਰੀਓ ਓਲੰਪਿਕ ਦੇ ਦੌਰਾਨ ਗ੍ਰਿਫਤਾਰ ਕੀਤੇ ਗਏ 72 ਸਾਲਾ ਦੇ ਆਇਰਲੈਂਡ ਦੇ ਓਲੰਪਿਕ ਅਧਿਕਾਰੀ ਹਿਕੀ ਨੇ ਆਈ.ਓ.ਸੀ. ਦੀ ਚੋਟੀ ਦੀ ਕਮੇਟੀ 'ਚ ਆਪਣਾ ਅਹੁਦਾ ਛੱਡ ਦਿੱਤਾ ਹੈ। ਬੁਲਾਰੇ ਨੇ ਕਿਹਾ, ''ਪੈਟ੍ਰਿਕ ਹਿਕੀ ਨੇ ਆਈ.ਓ.ਸੀ. ਕਾਰਜਕਾਰੀ ਅਧਿਕਾਰੀ ਬੋਰਡ ਦੇ ਮੈਂਬਰ ਦੇ ਰੂਪ 'ਚ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇਣ ਨੂੰ ਲੈ ਕੇ ਆਈ.ਓ.ਸੀ. ਨੂੰ ਖਬਰ ਦਿੱਤੀ ਹੈ।'' ਉਨ੍ਹਾਂ ਕਿਹਾ, ''ਖਾਲੀ ਹੋਏ ਇਸ ਅਹੁਦੇ ਨੂੰ ਹੁਣ ਲੀਮਾ 'ਚ ਆਈ.ਓ.ਲੀ. ਦੇ ਆਗਾਮੀ ਸੈਸ਼ਨ 'ਚ ਭਰਿਆ ਜਾਵੇਗਾ।''


Related News