ਭਾਰਤ ਦੀ ਵਿਸ਼ਵ ਕੱਪ 1983 ਜਿੱਤ ਦਾ ਹੀਰੋ ਸੀ ਇਹ ਸਰਦਾਰ ਖਿਡਾਰੀ

08/04/2020 1:52:38 AM

ਨਵੀਂ ਦਿੱਲੀ- ਭਾਰਤੀ ਟੀਮ ਜਦੋਂ ਵੈਸਟਇੰਡੀਜ਼ ਵਿਰੁੱਧ 1983 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿਚ ਖੇਡ ਰਹੀ ਸੀ ਤਾਂ ਸ਼੍ਰੀਕਾਂਤ ਜਾਂ ਮਦਨ ਲਾਲ ਹੀ ਨਹੀਂ ਸਗੋਂ ਬਲਵਿੰਦਰ ਸਿੰਘ ਸੰਧੂ ਦਾ ਵੀ ਰੋਲ ਅਹਿਮ ਰਿਹਾ ਸੀ। ਟੀਮ ਇੰਡੀਆ ਜਦੋਂ ਫਾਈਨਲ ਵਿਚ ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਰੀ ਸੀ ਤਾਂ ਸ਼੍ਰੀਕਾਂਤ (38), ਸੁਮਿਤ ਪਟੇਲ (27), ਮੋਹਿੰਦਰ ਅਮਰਨਾਥ (26) ਤੋਂ ਇਲਾਵਾ ਕੋਈ ਵੀ ਵਿੰਡੀਜ਼ ਗੇਂਦਬਾਜ਼ਾਂ ਦੇ ਅੱਗੇ ਟਿਕ ਨਹੀਂ ਸਕਿਆ ਸੀ। ਟੀਮ ਇੰਡੀਆ ਜਦੋਂ 150 ਦੌੜਾਂ ਦੇ ਨੇੜੇ-ਤੇੜੇ ਸਿਮਟਦੀ ਦਿਸ ਰਹੀ ਸੀ ਤਦ ਬਲਵਿੰਦਰ ਨੇ ਸਈਦ ਕਿਰਮਾਨੀ ਦੇ ਨਾਲ ਮਿਲ ਕੇ ਆਖਰੀ ਵਿਕਟ ਲਈ 22 ਦੌੜਾਂ ਜੋੜੀਆਂ ਸਨ।

PunjabKesari
ਖਾਲ ਗੱਲ ਇਹ ਰਹੀ ਕਿ ਇਸ ਸਾਂਝੇਦਾਰੀ ਦੌਰਾਨ ਬਲਵਿੰਦਰ ਦੇ ਹੈਲਮੇਟ ‘ਤੇ ਗੇਂਦ ਵੀ ਆ ਵੱਜੀ ਸੀ। ਫਿਰ ਜਦੋਂ ਸੰਧੂ ਗੇਂਦਬਾਜ਼ੀ ਲਈ ਆਇਆ ਤਾਂ ਸਾਹਮਣੇ ਗਾਰਡਨ ਗ੍ਰੀਨਿਜ ਸੀ। ਗ੍ਰੀਨਿਜ ਨੂੰ ਆਊਟ ਕੀਤੇ ਬਿਨਾਂ ਭਾਰਤ ਦੇ ਵਿਸ਼ਵ ਕੱਪ ਜਿੱਤਣ ਦੀ ਕਲਪਣਾ ਕਰਨਾ ਵੀ ਮੁਸ਼ਕਿਲ ਸੀ। ਵਿੰਡੀਜ਼ ਦੇ ਸਾਹਮਣੇ 184 ਦੌੜਾਂ ਦਾ ਛੋਟਾ ਟੀਚਾ ਸੀ ਪਰ ਸੰਧੂ ਨੇ ਪਹਿਲੇ ਓਵਰ ਵਿਚ ਹੀ ਗ੍ਰੀਨਿਜ ਨੂੰ ਬੋਲਡ ਕਰ ਦਿੱਤਾ। ਸੰਧੂ ਨੇ ਬੈਕਹੁਸ ਦੀ ਵਿਕਟ ਵੀ ਕੱਢੀ। ਖਾਸ ਗੱਲ ਇਕ ਰਹੀ ਕਿ ਸੰਧੂ ਦਾ ਇਸ ਮੈਚ ਵਿਚ ਪ੍ਰਦਰਸ਼ਨ ਅਮਰ ਹੋ ਗਿਆ। ਉਹ ਭਾਰਤ ਵਲੋਂ ਸਿਰਫ 22 ਵਨ ਡੇ ਹੀ ਖੇਡ ਸਕਿਆ ਪਰ ਵਿਸ਼ਵ ਕੱਪ ਵਿਚ ਕੀਤਾ ਗਿਆ ਉਸਦਾ ਪ੍ਰਦਰਸ਼ਨ ਉਸ ਨੂੰ ਅਮਰ ਕਰ ਗਿਆ। ਜ਼ਿਕਰਯੋਗ ਹੈ ਕਿ ਕ੍ਰਿਕਟ ਵਿਸ਼ਵ ਕੱਪ 1983 ‘ਤੇ ਰਣਬੀਰ ਸਿੰਘ ਸਟਾਰਰ ਫਿਲਮ 83 ਵੀ ਬਣ ਰਹੀ ਹੈ। ਇਸ ਵਿਚ ਬਲਵਿੰਦਰ ਸਿੰਘੂ ਸੰਧੂ ਦਾ ਰੋਲ ਪੰਜਾਬੀ ਅਦਾਕਾਰ ਐਮੀ ਵਿਰਕ ਨਿਭਾ ਰਿਹਾ ਹੈ।


Gurdeep Singh

Content Editor

Related News