ਹੀਰੋ ਮੋਟੋਸਪੋਰਟਸ ਦਾ ਰਾਸ ਬ੍ਰਾਂਚ ਓਵਰਆਲ ਰੈਂਕਿੰਗ ’ਚ ਦੂਜੇ ਸਥਾਨ ’ਤੇ ਬਰਕਰਾਰ

Wednesday, Jan 17, 2024 - 10:42 AM (IST)

ਹੀਰੋ ਮੋਟੋਸਪੋਰਟਸ ਦਾ ਰਾਸ ਬ੍ਰਾਂਚ ਓਵਰਆਲ ਰੈਂਕਿੰਗ ’ਚ ਦੂਜੇ ਸਥਾਨ ’ਤੇ ਬਰਕਰਾਰ

ਹਾਈਲ– ਹੀਰੋ ਮੋਟੋਸਪੋਰਟਸ ਦਾ ਰਾਈਡਰ ਰਾਸ ਬ੍ਰਾਂਚ ਡਕਾਰ ਰੈਲੀ 2024 ਦੀ ਮੁੱਖ ਬਾਈਕ ਰੇਸ ‘ਰੈਲੀ ਜੀ. ਪੀ. ਵਰਗ’ ਦੇ 8ਵੇਂ ਗੇੜ ਵਿਚ 8ਵਾਂ ਸਥਾਨ ਹਾਸਲ ਕਰਨ ਤੋਂ ਬਾਅਦ ਓਵਰਆਲ ਅੰਕ ਸੂਚੀ ਵਿਚ ਦੂਜੇ ਸਥਾਨ ’ਤੇ ਬਣਿਆ ਹੋਇਆ ਹੈ। ਉਸ ਨੇ ਇਸ ਗੇੜ ਦੇ ਜੇਤੂ ‘ਰੈੱਡਬੁੱਲ ਕੇ. ਟੀ. ਐੱਮ. ਫੈਕਟਰੀ ਟੀਮ’ ਦੇ ਕੇਵਿਨ ਬੇਨਾਵਿਡਿਜ (3 ਘੰਟੇ 35 ਮਿੰਟ 3 ਸੈਕੰਡ) ਤੋਂ 4 ਮਿੰਟ 49 ਸੈਕੰਡ ਵੱਧ ਦਾ ਸਮਾਂ ਲਿਆ ।

ਇਹ ਵੀ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ

12 ਗੇੜ ਵਾਲੀ ਇਸ ਰੇਸ ਵਿਚ ਬ੍ਰਾਂਚ ਓਵਰਆਲ ਰੈਂਕਿੰਗ ਵਿਚ ਚੋਟੀ ’ਤੇ ਕਾਬਜ਼ ‘ਮਾਨਸਟਰ ਐਨਰਜੀ ਹੋਂਡਾ ਟੀਮ’ ਦੇ ਰਾਈਡਰ ਰਿਕੀ ਬ੍ਰਾਬੇਕ (36 ਘੰਟੇ 16 ਮਿੰਟ 31 ਸੈਕੰਡ) ਤੋਂ ਸਿਰਫ 42 ਸੈਕੰਡ ਨਾਲ ਪਿਛੜ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News