ਧੋਨੀ ਦੇ ਜਨਮਦਿਨ 'ਤੇ 'ਹੈਲੀਕਾਪਟਰ' ਗਿਫਟ ਕਰੇਗਾ ਇਹ ਧਾਕੜ ਕ੍ਰਿਕਟਰ, Video ਕੀਤੀ ਰਿਲੀਜ਼
Tuesday, Jun 30, 2020 - 12:43 PM (IST)

ਸਪੋਰਟਸ ਡੈਸਕ : ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਜਨਮਦਿਨ ਅਗਲੇ ਮਹੀਨੇ ਦੀ 7 ਤਾਰੀਖ ਨੂੰ ਹੈ। ਟੀਮ ਇੰਡੀਆ ਦੇ ਸਾਬਕਾ ਕਪਤਾਨ ਦੇ ਜਨਮਦਿਨ ਨੂੰ ਖਾਸ ਬਣਾਉਣ ਲਈ ਪ੍ਰਸ਼ੰਸਕਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਵਿਚੋਂ ਇਕ ਧੋਨੀ ਦੇ ਨਾਲ ਚੇਨਈ ਸੁਪਰ ਕਿੰਗਜ਼ ਟੀਮ ਵਿਚ ਖੇਡਣ ਵਾਲੇ ਡਵੇਨ ਬ੍ਰਾਵੋ ਹਨ। ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਬ੍ਰਾਵੋ ਨੇ ਮਾਹੀ ਲਈ ਇਕ ਸਪੈਸ਼ਲ ਗੀਤ ਬਣਾਇਆ ਹੈ। ਇਸ ਦਾ ਟੀਜ਼ਰ ਉਸ ਨੇ ਇੰਸਟਾਗ੍ਰਾਮ 'ਤੇ ਸੋਮਵਾਰ ਭਾਵ 29 ਜੂਨ ਨੂੰ ਰਿਲੀਜ਼ ਕਰ ਦਿੱਤਾ। ਇਸ ਵੀਡੀਓ ਨੂੰ ਹੁਣ ਤਕ 2 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ।
ਬ੍ਰਾਵੋ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ''ਕੀ ਤੁਸੀਂ 7 ਜੁਲਾਈ ਲਈ ਤਿਆਰ ਹੋ। ਅਸੀਂ ਇਸ ਦਿਨ ਮਾਹੀ ਦਾ ਜਨਮਦਿਨ ਖਾਸ ਅੰਦਾਜ਼ ਵਿਚ ਖਾਸ ਗੀਤ ਦੇ ਨਾਲ ਮਨਾ ਰਹੇ ਹਨ।'' ਬ੍ਰਾਵੋ ਦੀ ਇਸ ਵੀਡੀਓ ਨੂੰ ਉਸ ਦੇ ਨਾਲ ਚੇਨਈ ਟੀਮ ਵਿਚ ਖੇਡਣ ਵਾਲੇ ਸੁਰੇਸ਼ ਰੈਨਾ ਤੇ ਦਿੱਲੀ ਕੈਪੀਟਲਸ ਲਈ ਖੇਡਣ ਵਾਲੇ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀ ਲਾਈਕ ਕੀਤਾ ਹੈ। ਇੰਨਾ ਹੀ ਨਹੀਂ ਉਸ ਦੀ ਵੀਡੀਓ ਚੇਨਈ ਸੁਪਰ ਕਿੰਗਜ਼ ਨੂੰ ਵੀ ਪਸੰਦ ਆਈ ਹੈ। ਟੀਮ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਇਸ ਵੀਡੀਓ ਨੂੰ ਲਾਈਕ ਵੀ ਕੀਤਾ ਗਿਆ ਹੈ।
ਬ੍ਰਾਵੋ ਨੇ ਇਸ ਦੇ ਨਾਲ ਹੀ ਪ੍ਰਸ਼ੰਸਕਾਂ ਤੋਂ ਹੈਲੀਕਾਪਟਰ ਡਾਂਸ਼ ਦੀ ਵੀਡੀਓ ਵੀ ਮੰਗੀਆਂ ਹਨ। ਉਸ ਨੇ ਕਿਹਾ ਕਿ ਉਹ ਬੈਸਟ ਡਾਂਸ ਵੀਡੀਓ ਨੂੰ ਸ਼ੇਅਰ ਕਰੇਗਾ। ਬ੍ਰਾਵੋ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਸਚਿਨ ਖੈਰਨਰ ਨਾਂ ਦੇ ਨੌਜਵਾਨ ਦੀ ਵੀਡੀਓ ਨੂੰ ਵੀ ਸ਼ੇਅਰ ਕੀਤਾ ਹੈ।ਸਚਿਨ ਨੇ ਧੋਨੀ ਦੀ ਤਰ੍ਹਾਂ ਡਾਂਸ ਫਾਰਮ ਵਿਚ ਹੈਲੀਕਾਪਟਰ ਸ਼ਾਟ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਨੂੰ ਬ੍ਰਾਵੋ ਦੇ ਇੰਸਟਾਗ੍ਰਾਮ ਅਕਾਊਂਟ 'ਤੇ 33 ਹਜ਼ਾਰ ਤੋਂ ਜ਼ਿਆਦਾ ਲੋਕ ਪਸੰਦ ਕਰ ਚੁੱਕੇ ਹਨ। ਉਨ੍ਹਾਂ ਵਿਚ ਵੀ ਸੁਰੇਸ਼ ਰੈਨਾ ਤੇ ਸ਼ਿਖਰ ਧਵਨ ਸ਼ਾਮਲ ਹਨ।