ਖੇਡਾਂ ਨਾਲ ਬਣੇਗਾ ਸਿਹਤਮੰਦ ਭਾਰਤ : ਸਾਕਸ਼ੀ ਮਲਿਕ

Sunday, Jul 09, 2017 - 08:27 PM (IST)

ਨਵੀਂ ਦਿੱਲੀ— ਓਲੰਪਿਕ ਕਾਂਸੀ ਤਮਗਾ ਜੇਤੂ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਖੇਡਾਂ ਨਾਲ ਹੀ ਸਿਹਤਮੰਦ ਭਾਰਤ ਦਾ ਨਿਰਮਾਣ ਹੋਵੇਗਾ। ਸਾਕਸ਼ੀ ਨੇ ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਦੇ ਨਾਲ ਸਤਵੀਂ ਸਲੱਮ ਯੁਵਾ ਦੌੜ ਨੂੰ ਐਤਵਾਰ ਨੂੰ ਸਵੇਰੇ ਹਰੀ ਝੰਡੀ ਦਿਖਾਉਣ ਦੇ ਬਾਅਦ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਸਾਕਸ਼ੀ ਨੇ ਆਪਣੇ ਓਲੰਪਿਕ ਤਮਗਾ ਜਿੱਤਣ ਦੀ ਕਹਾਣੀ ਬੱਚਿਆਂ ਨੂੰ ਸੁਣਾਈ ਅਤੇ ਕਿਹਾ ਕਿ ਖੇਡਾਂ ਨਾਲ ਸਿਹਤਮੰਦ ਰਹਿ ਕੇ ਜ਼ਿੰਦਗੀ 'ਚ ਅੱਗੇ ਵਧਿਆ ਜਾ ਸਕਦਾ ਹੈ। ਇਸ ਮੌਕੇ 'ਤੇ ਸੰਸਦ ਮੈਂਬਰ ਰਮੇਸ਼ ਬਿਧੂੜੀ ਵੀ ਮੌਜੂਦ ਸਨ। ਅੱਜ ਦੀ ਦੌੜ ਤੁਗ਼ਲਕਾਬਾਦ ਪਿੰਡ ਦੇ ਕਿਲੇ ਤੋਂ ਸ਼ੁਰੂ ਹੋਈ ਅਤੇ ਇਸ ਦਾ ਸਮਾਪਨ ਕਰਣੀ ਸਿੰਘ ਸ਼ੂਟਿੰਗ ਰੇਂਜ 'ਤੇ ਹੋਇਆ। ਲਗਭਗ 3000 ਨੌਜਵਾਨਾਂ ਨੇ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰੇ ਲਗਾਉਂਦੇ ਹੋਏ ਦੌੜ 'ਚ ਵੱਧ-ਚੜ੍ਹਕੇ ਹਿੱਸਾ ਲਿਆ।

ਗੋਇਲ ਨੇ ਕਿਹਾ, ''ਇਹ ਸਿਰਫ ਦੌੜ ਨਹੀਂ ਸਗੋਂ ਇਕ ਨਿਊ ਇੰਡੀਆ ਵੱਲ ਵੱਧ ਰਹੀ ਯੁਵਾ ਸ਼ਕਤੀ ਹੈ। ਜੇਕਰ ਅਸੀਂ ਯੁਵਾ ਸ਼ਕਤੀ ਅਤੇ ਖੇਡ ਸ਼ਕਤੀ 'ਤੇ ਜ਼ੋਰ ਦੇ ਕੇ ਦੋਹਾਂ ਨੂੰ ਮਿਲਾ ਦਈਏ, ਤਾਂ ਇਸ ਨਾਲ ਦੇਸ਼ ਦਾ ਯੁਵਾ ਮਜ਼ਬੂਤ ਹੋਵੇਗਾ ਅਤੇ ਨਿਊ ਇੰਡੀਆ ਬਣਾਉਣ 'ਚ ਅਹਿਮ ਭੂਮਿਕਾ ਨਿਭਾਵੇਗਾ। ਖੇਡ ਮੰਤਰੀ ਨੇ ਦੱਸਿਆ ਕਿ ਛੇਤੀ ਹੀ ਸਾਰੀਆਂ ਸਲੱਮ ਦੌੜ ਪ੍ਰਤੀਯੋਗਿਤਾਵਾਂ ਦੇ ਨਾਲ ਇਕ ਵਿਸ਼ਾਲ ਪ੍ਰੋਗਰਾਮ ਕੀਤਾ ਜਾਵੇਗਾ ਅਤੇ ਵੰਡੀ ਗਈ ਸ਼ਰਟ, ਮੈਡਲ ਅਤੇ ਸਰਟੀਫਿਕੇਟ ਨਾਲ ਹੀ ਨੌਜਵਾਨਾਂ ਦੀ ਐਂਟਰੀ ਹੋਵੇਗੀ ਜੋ ਇਕ ਅਨੋਖਾ ਨਿਯਮ ਹੈ। ਖੇਡ ਮੰਤਰਾਲਾ ਅਤੇ ਉਸ ਦੇ ਅਧੀਨ ਨਹਿਰੂ ਯੁਵਾ ਕੇਂਦਰ ਸੰਗਠਨ ਮਿਲ ਕੇ ਪੂਰੀ ਦਿੱਲੀ 'ਚ ਅਜਿਹੀਆਂ ਦੌੜਾਂ ਦਾ ਆਯੋਜਨ ਕਰ ਰਿਹਾ ਹੈ। ਕੁੱਲ ਮਿਲਾ ਕੇ 11 ਦੌੜਾਂ ਕਰਾਈਆਂ ਜਾਣਗੀਆਂ ਜਿਸ 'ਚੋਂ 7 ਸਫਲ ਦੌੜਾਂ 'ਚ ਅਜੇ ਤੱਕ 30,000 ਸਲੱਮ ਨੌਜਵਾਨਾਂ ਨੇ ਹਿੱਸਾ ਲਿਆ ਹੈ। 15 ਜੁਲਾਈ ਨੂੰ ਅੱਠਵੀਂ ਸਲੱਮ ਦੌੜ ਆਯੋਜਿਤ ਕੀਤੀ ਜਾਵੇਗੀ।  


Related News