KBC ''ਚ ਪੰਜਾਬ ਪੁਲਸ ਨੇ ਕਰਵਾ ''ਤੀ ਬੱਲੇ-ਬੱਲੇ, ਛੋਟੇ ਜਿਹੇ ਕਸਬੇ ਦੀ ਧੀ ਨੇ ਖੱਟਿਆ ਵੱਡਾ ਨਾਮਣਾ

Friday, Nov 01, 2024 - 06:33 PM (IST)

KBC ''ਚ ਪੰਜਾਬ ਪੁਲਸ ਨੇ ਕਰਵਾ ''ਤੀ ਬੱਲੇ-ਬੱਲੇ, ਛੋਟੇ ਜਿਹੇ ਕਸਬੇ ਦੀ ਧੀ ਨੇ ਖੱਟਿਆ ਵੱਡਾ ਨਾਮਣਾ

ਬਰੇਟਾ (ਰਾਮ ਰਤਨ ਬਾਂਸਲ)- ਪੰਜਾਬ ਦੀ ਧੀ ਨੇ ਟੀ. ਵੀ. ਦੇ ਮਸ਼ਹੂਰ ਸ਼ੋਅ 'ਕੌਣ ਬਣੇਗਾ ਕਰੋੜਪਤੀ' ਵਿਚ ਜਾ ਕੇ ਪੰਜਾਬ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਪੱਛੜੇਪਣ ਦੇ ਲੱਗੇ ਦਾਗ ਨੂੰ ਹਲਕੇ ਦੀਆਂ ਧੀਆਂ ਨੇ ਹੀ ਧੋ ਦਿੱਤਾ ਹੈ। 'ਕੌਣ ਬਣੇਗਾ ਕਰੋੜਪਤੀ' ਵਿਚ ਇਸੇ ਹਲਕੇ ਦੇ ਬੁਢਲਾਡਾ ਦੀ ਨੇਹਾ ਬਜਾਜ ਤੋਂ ਬਾਅਦ ਹੁਣ ਬਰੇਟਾ ਦੀ ਧੀ ਸ਼ੈਫੀ ਸਿੰਗਲਾ ਨੇ ਨਾਂ ਚਮਕਾਇਆ ਹੈ। ਸ਼ੈਫੀ ਸਿੰਗਲਾ ਪੰਜਾਬ ਵਿੱਚ ਸਬ ਇੰਸਪੈਕਟਰ ਵਜੋਂ ਸੇਵਾ ਨਿਭਾਅ ਰਹੀ ਹੈ। ਉਸ ਨੇ ਕੌਣ ਬਣੇਗਾ ਕਰੋੜਪਤੀ ਦੀ ਹੌਟਸੀਟ ਪਹੁੰਚ ਕੇ ਹਲਕੇ ਦਾ ਮਾਣ ਵਧਾਇਆ ਹੈ। 

PunjabKesari

ਇਹ ਵੀ ਪੜ੍ਹੋ-  ਜਨਮ ਦਿਨ ਦੀ ਪਾਰਟੀ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਪਿਓ-ਪੁੱਤ ਦੀ ਇਕੱਠਿਆਂ ਗਈ ਜਾਨ

ਕੇ. ਬੀ. ਸੀ. ਦੇ ਮੰਚ 'ਤੇ ਅਮਿਤਾਭ ਬੱਚਨ ਦੇ ਸਵਾਲਾਂ ਦਾ ਜਵਾਬ ਦਿੰਦਿਆਂ 6 ਲੱਖ 40 ਹਜ਼ਾਰ ਰੁਪਏ ਸ਼ੈਫੀ ਸਿੰਗਲਾ ਨੇ ਜਿੱਤੇ। ਬਰੇਟਾ ਭਾਵੇਂ ਪੱਛੜੇ ਜਾਣੇ ਜਾਂਦੇ ਮਾਨਸਾ ਜ਼ਿਲ੍ਹੇ ਦੀ ਇਕ ਛੋਟੀ ਜਿਹੀ ਮੰਡੀ ਹੈ ਪਰ ਅਜਿਹਾ ਸ਼ਾਇਦ ਹੀ ਕੋਈ ਖੇਤਰ ਹੋਵੇ ਜਿਸ ਵਿੱਚ ਇਥੋਂ ਦੇ ਬੱਚਿਆਂ, ਨੌਜਵਾਨ ਨੇ ਆਪਣੀ ਪੈੜ ਨਾ ਧਰੀ ਹੋਵੇ। ਬਰੇਟਾ ਮੰਡੀ ਦੀ ਧੀ ਸ਼ੈਫੀ ਸਿੰਗਲਾ ਪੁੱਤਰੀ ਸੰਜੀਵ ਕੁਮਾਰ ਨੇ ਨਾਮਵਰ ਸ਼ੋਅ 'ਕੌਣ ਬਣੇਗਾ ਕਰੋੜਪਤੀ' ਵਿੱਚ ਹਾਟ ਸੀਟ ਤੇ ਪਹੁੰਚਣ ਦੀ ਉਪਲੱਬਧੀ ਹਾਸਲ ਕੀਤੀ ਹੈ। ਉਸ ਦੀ ਇਸ ਉਪਲੱਬਧੀ ਨਾਲ ਜਿੱਥੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਹੋਇਆ ਹੈ, ਉੱਥੇ ਹੀ ਸ਼ੈਫੀ ਇਲਾਕੇ ਦੇ ਹੋਰ ਬੱਚਿਆਂ ਲਈ ਪ੍ਰੇਰਨਾ ਸਰੋਤ ਬਣੀ ਹੈ। 

PunjabKesari

ਇਹ ਵੀ ਪੜ੍ਹੋ- ਰਾਜਾ ਵੜਿੰਗ ਤੇ ਅੰਮ੍ਰਿਤਾ ਵੜਿੰਗ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਮੁਬਾਰਕਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News