ਹੇਜ਼ਲ ਨੇ ਪਤੀ ਯੁਵੀ ਦੀ ਰਿਟਾਇਰਟਮੈਂਟ ''ਤੇ ਲਿਖਿਆ—ਮੈਨੂੰ ਤੁਹਾਡੇ ''ਤੇ ਮਾਣ ਹੈ

06/10/2019 10:00:01 PM

ਨਵੀਂ ਦਿੱਲੀ — ਯੁਵਰਾਜ ਸਿੰਘ ਦੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਜਿੱਥੇ ਦੇਸ਼-ਦੁਨੀਆ ਦੀਆਂ ਸੈਲੀਬ੍ਰਿਟੀਜ਼ ਨੇ ਆਪਣੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ ਹਨ, ਉਥੇ ਹੀ ਉਸ ਦੀ ਪਤਨੀ ਹੇਜ਼ਲ ਨੇ ਵੀ ਉਸ ਲਈ ਇਕ ਭਾਵੁਕ ਟਵੀਟ ਕੀਤਾ। ਹੇਜ਼ਲ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਯੁਵਰਾਜ ਸਿੰਘ ਦੀ ਇਕ ਤਸਵੀਰ ਸ਼ੇਅਰ ਕੀਤੀ। ਇਹ ਤਸਵੀਰ ਉਸ ਪ੍ਰੈੱਸ ਕਾਨਫਰੰਸ ਦੌਰਾਨ ਦੀ ਹੈ, ਜਿਥੇ ਯੁਵਰਾਜ ਨੇ ਕ੍ਰਿਕਟ ਜਗਤ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਨਾਲ ਹੀ ਹੇਜ਼ਲ ਨੇ ਕੈਪਸ਼ਨ ਵਿਚ ਲਿਖਿਆ, ''... ਅਤੇ ਇਕ ਯੁੱਗ ਦਾ ਅੰਤ ਹੋਇਆ। ਮੈਨੂੰ ਮੇਰੇ ਪਤੀ 'ਤੇ ਮਾਣ ਹੈ। ਹੁਣ ਨਵੇਂ ਅਧਿਆਏ ਵੱਲ ਵਧਦੇ ਹਾਂ। ਲਵ ਯੂ ਯੁਵਰਾਜ।''

PunjabKesari
ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਯੁਵਰਾਜ ਅਤੇ ਹੇਜ਼ਲ ਦੀ ਲਵ ਸਟੋਰੀ ਕਿਵੇਂ ਸ਼ੁਰੂ ਹੋਈ ਸੀ। ਦਰਅਸਲ, ਯੁਵਰਾਜ ਹੇਜ਼ਲ ਨੂੰ ਡੇਟ ਕਰਨਾ ਚਾਹੁੰਦਾ ਸੀ ਪਰ ਹੇਜ਼ਲ ਸ਼ੁਰੂ ਵਿਚ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਸੀ। ਉਹ ਯੁਵਰਾਜ ਦਾ ਫੋਨ ਨਹੀਂ ਚੁੱਕਦੀ ਸੀ। ਇਕ ਦਿਨ ਗੁੱਸੇ ਵਿਚ ਯੁਵਰਾਜ ਨੇ ਉਸ ਦਾ ਮੋਬਾਇਲ ਨੰਬਰ ਡਿਲੀਟ ਕਰ ਦਿੱਤਾ। ਬਾਅਦ ਵਿਚ ਇਹ ਦੋਵੇਂ ਇਕ ਪਾਰਟੀ ਵਿਚ ਮਿਲੇ, ਉਦੋਂ ਹੇਜ਼ਲ ਨੂੰ ਲੱਗਾ ਕਿ ਯੁਵਰਾਜ ਸੱਚਮੁੱਚ ਉਸ ਨੂੰ ਪਸੰਦ ਕਰਦਾ ਹੈ। 2014 ਵਿਚ ਉਨ੍ਹਾਂ ਦੀ ਦੋਸਤੀ ਹੋਰ ਡੂੰਘੀ ਹੋ ਗਈ। ਦੋਵਾਂ ਨੇ 2015 ਵਿਚ ਮੰਗਣੀ ਕੀਤੀ ਤੇ ਫਿਰ ਵਿਆਹ। 

PunjabKesari
ਸਿਰਫ ਹੇਜ਼ਲ ਹੀ ਨਹੀਂ ਸਗੋਂ ਬਾਲੀਵੁੱਡ ਸਿਤਾਰਿਆਂ ਨੇ ਵੀ ਯੁਵਰਾਜ ਦੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ 'ਤੇ ਆਪਣੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ ਹਨ। 

PunjabKesari
ਜ਼ਿਕਰਯੋਗ ਹੈ ਕਿ ਹੇਜ਼ਲ ਨੇ ਸਲਮਾਨ ਖਾਨ ਸਟਾਰਰ ਬਾਲੀਵੁੱਡ ਫਿਲਮ 'ਬਾਡੀਗਾਰਡ' ਤੋਂ ਆਪਣੀ ਪਛਾਣ ਬਣਾਈ ਸੀ। ਇਸ ਫਿਲਮ ਵਿਚ ਉਹ ਕਰੀਨਾ ਕਪੂਰ ਤੇ ਸਲਮਾਨ ਖਾਨ ਨਾਲ ਨਜ਼ਰ ਆਈ ਸੀ।


Gurdeep Singh

Content Editor

Related News