ਸਭ ਤੋਂ ਤੇਜ਼ 8000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਬੱਲੇਬਾਜ਼ ਬਣੇ ਅਮਲਾ, ਪਹਿਲੇ ਨੰਬਰ ''ਤੇ ਹੈ ਇਹ ਭਾਰਤੀ

Thursday, Jun 20, 2019 - 02:27 AM (IST)

ਸਭ ਤੋਂ ਤੇਜ਼ 8000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਬੱਲੇਬਾਜ਼ ਬਣੇ ਅਮਲਾ, ਪਹਿਲੇ ਨੰਬਰ ''ਤੇ ਹੈ ਇਹ ਭਾਰਤੀ

ਸਪੋਰਟਸ ਡੈੱਕਸ— ਨਿਊਜ਼ੀਲੈਂਡ ਵਿਰੁੱਧ ਖੇਡੇ ਗਏ ਆਈ. ਸੀ. ਸੀ. ਵਿਸ਼ਵ ਕੱਪ 2019 ਦੇ ਲੀਗ ਮੈਚ 'ਚ ਹਾਸ਼ਿਮ ਅਮਲਾ ਨੇ ਵੱਡੀ ਉਪਲੱਬਧੀ ਹਾਸਲ ਕਰਦੇ ਹੋਏ ਵਨ ਡੇ 'ਚ ਸਭ ਤੋਂ ਜ਼ਿਆਦਾ ਤੇਜ਼ 8000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ। ਇਸ ਦੇ ਨਾਲ ਅਮਲਾ ਨੇ ਇਹ ਕਮਾਲ ਕਰਨ ਵਾਲੇ ਚੌਥੇ ਦੱਖਣੀ ਅਫਰੀਕੀ ਬੱਲੇਬਾਜ਼ ਬਣ ਗਏ ਹਨ। ਬਰਮਿੰਘਮ 'ਚ ਨਿਊਜ਼ੀਲੈਂਡ ਵਿਰੁੱਧ ਖੇਡੇ ਗਈ ਪਾਰੀ ਦੇ ਦੌਰਾਨ ਉਨ੍ਹਾਂ ਨੇ ਇਹ ਕਮਾਲ ਕੀਤਾ।

PunjabKesari
ਅਮਲਾ ਵਨ ਡੇ 'ਚ 176 ਪਾਰੀਆਂ ਦੇ ਨਾਲ ਦੂਜੇ ਸਭ ਤੋਂ ਤੇਜ਼ 8000 ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ ਬਣੇ। ਹਾਲਾਂਕਿ ਉਹ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡਣ 'ਚ ਕਾਮਯਾਬ ਨਹੀਂ ਹੋ ਸਕੇ ਜਿਨ੍ਹਾਂ ਨੇ ਇਹ ਕਮਾਲ 175 ਪਾਰੀਆਂ 'ਚ ਕਰ ਦਿਖਾਇਆ ਸੀ। ਜ਼ਿਕਰਯੋਗ ਹੈ ਕਿ ਅਮਲਾ ਵਨ ਡੇ 'ਚ 2000 ਤੋਂ 7000 ਦੌੜਾਂ ਪੂਰੀਆਂ ਕਰਨ ਵਾਲੇ ਵੀ ਸਭ ਤੋਂ ਤੇਜ਼ ਬੱਲੇਬਾਜ਼ 'ਚੋਂ ਹਨ।

PunjabKesari
ਵਨ ਡੇ 'ਚ ਸਭ ਤੋਂ ਤੇਜ਼ 8000 ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ
ਵਿਰਾਟ ਕੋਹਲੀ— 175 ਪਾਰੀਆਂ
ਹਾਸ਼ਿਮ ਅਮਲਾ— 176 ਪਾਰੀਆਂ
ਏ. ਬੀ. ਡਿਵੀਲੀਅਰਸ— 182 ਪਾਰੀਆਂ
ਸੌਰਵ ਗਾਂਗੁਲੀ- ਰੋਹਿਤ ਸ਼ਰਮਾ— 200 ਪਾਰੀਆਂ
ਰਾਸ ਟੇਲਰ— 203


author

Gurdeep Singh

Content Editor

Related News