ਹਸੀਨ ਜਹਾਂ ਨੇ ਸ਼ਮੀ ਖਿਲਾਫ ਦਰਜ ਕਰਾਇਆ ਨਵਾਂ ਕੇਸ

04/10/2018 8:38:50 PM

ਕੋਲਕਾਤਾ (ਬਿਊਰੋ)— ਆਈ.ਪੀ.ਐੱਲ. 'ਚ ਦਿੱਲੀ ਡੇਅਰਡੇਵਿਲਸ ਦੇ ਵਲੋਂ ਖੇਡਣ ਵਾਲੇ ਕ੍ਰਿਕਟਰ ਮੁਹੰਮਦ ਸ਼ਮੀ ਖਿਲਾਫ ਉਸ ਦੀ ਪਤਨੀ ਹਸੀਨ ਜਹਾਂ ਨੇ ਨਵਾਂ ਮਾਮਲਾ ਦਰਜ ਕਰਾਇਆ ਹੈ। ਹਸੀਨ ਜਹਾਂ ਨੇ ਪੱਛਮੀ ਬੰਗਾਲ ਦੇ ਆਲੀਪੋਰ ਕੋਰਟ 'ਚ ਸ਼ਮੀ ਦੇ ਖਿਲਾਫ ਭਤਾ ਅਤੇ ਇਲਾਜ਼ ਦਾ ਖਰਚਾ ਨਹੀਂ ਦੇਣ ਦਾ ਦੋਸ਼ ਲਗਾਇਆ ਹੈ। ਦੱਸ ਦਈਏ ਕਿ ਸ਼ਮੀ ਇਸ ਸਾਲ ਆਈ.ਪੀ.ਐੱਲ. 'ਚ ਦਿੱਲੀ ਟੀਮ ਵਲੋਂ ਖੇਡਦੇ ਰਹੇ ਹਨ। ਇਸ ਤੋਂ ਪਹਿਲਾਂ ਸ਼ਮੀ ਦਾ ਦੇਹਰਾਦੂਨ ਤੋਂ ਦਿੱਲੀ ਆਉਂਦੇ ਹੋਏ ਕਾਰ ਦਾ ਐਕਸੀਡੈਂਟ ਵੀ ਹੋ ਗਿਆ ਸੀ।

ਹਸੀਨ ਨੇ ਸ਼ਮੀ ਦੇ ਪਰਿਵਾਰ 'ਤੇ ਵੀ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਉਹ ਸ਼ਮੀ ਦੇ ਐਕਸੀਡੈਂਟ ਹੋਣ ਦੇ ਬਾਅਦ ਉਸ ਨੂੰ ਮਿਲਣ ਪਹੁੰਚੀ ਤਾਂ ਸ਼ਮੀ ਦੇ ਘਰਵਾਲਿਆਂ ਨੇ ਉਸ ਨਾਲ ਬੁਰਾ ਵਰਤਾਵ ਕੀਤਾ ਸੀ। ਸ਼ਮੀ ਨੇ ਕਲ ਹੀ ਆਪਣੇ ਵਿਆਹ ਦੀ ਸਾਲਗਿਰਾਹ 'ਤੇ ਕੇਕ ਦੀ ਤਸਵੀਰ ਸ਼ੇਅਰ ਕਰਦੇ ਹਸੀਨ ਨੂੰ ਮੁਬਾਰਕਾਂ ਦਿੱਤੀਆਂ ਅਤੇ ਆਪਣੀ ਧੀ ਬੇਬੋ ਲਈ ਮਿਸ ਯੂ ਲਿਖਿਆ। ਹਸੀਨ ਅਤੇ ਸ਼ਮੀ ਦਾ ਵਿਵਾਦ ਹਾਲ ਹੀ ਦੇ ਦਿਨਾਂ 'ਚ ਕਾਫੀ ਸੁਰਖੀਆਂ 'ਚ ਰਿਹਾ। ਜਿਸ 'ਚ ਹਸੀਨ ਨੇ ਸ਼ਮੀ 'ਤੇ ਮੈਚ ਫਿਕਸਿੰਗ ਅਤੇ ਕੁੱਟ-ਮਾਰ ਦੇ ਦੋਸ਼ ਵੀ ਲਗਾਏ ਸਨ।

ਦੱਸ ਦਈਏ ਕਿ ਸ਼ਮੀ ਨੂੰ ਮੈਚ ਫਿਕਸਿੰਗ ਦੇ ਦੋਸ਼ 'ਚੋਂ ਕਲੀਟ ਚਿੱਟ ਮਿਲ ਚੁੱਕੀ ਹੈ। ਬੀ.ਸੀ.ਸੀ.ਆਈ. ਦੀ ਐਂਟੀ ਕਰਪਸ਼ਨ ਬਿਊਰੋ ਨੇ ਸ਼ਮੀ ਨੂੰ ਮੈਚ ਫਿਕਸਿੰਗ 'ਚ ਕਲੀਨ ਚਿੱਟ ਦਿੰਦਿਆ ਸੈਂਟਰਲ ਕਰਾਰ 'ਚ ਵਾਪਸ ਲੈ ਲਿਆ ਸੀ। ਇਸ ਤੋਂ ਪਹਿਲਾਂ ਸ਼ਮੀ 'ਤੇ ਮੈਚ ਫਿਕਸਿੰਗ ਦੋਸ਼ ਦੇ ਚਲਦੇ ਭਾਰਤੀ ਕ੍ਰਿਕਟ ਬੋਰਡ ਨੇ ਉਸਨੂੰ ਬੋਰਡ ਦੇ ਸੈਂਟਰਲ ਕਰਾਰ 'ਚੋ ਬਾਹਰ ਕੱਢ ਦਿੱਤਾ ਸੀ। ਬੀ.ਸੀ.ਸੀ.ਆਈ. ਵਲੋਂ ਕਲੀਨ ਚਿਟ ਮਿਲਣ ਕਾਰਨ ਹੀ ਸ਼ਮੀ ਆਈ.ਪੀ.ਐੱਲ. ਖੇਡ ਰਹੇ ਹਨ।


Related News