ਢਾਬਾ ਮਾਲਕ ਨਾਲ ਕੁੱਟਮਾਰ ਸਬੰਧੀ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ

05/25/2024 2:47:53 PM

ਖਰੜ (ਜ. ਬ.) : ਖਰੜ 'ਚ ਅਹਾਤੇ ਦਾ ਕੰਮ ਕਰਨ ਵਾਲੇ ਗੌਤਮ ਸੋਢੀ ਨੇ ਖਾਣਾ ਖਾਣ ਤੋਂ ਬਾਅਦ ਪੈਸੇ ਮੰਗਣ ’ਤੇ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਉਸ ਨਾਲ ਕੁੱਟਮਾਰ ਕਰਨ ਦੀ ਸ਼ਿਕਾਇਤ ਦਿੱਤੀ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਬੀਤੇ ਦਿਨੀਂ ਰਾਤ ਸਮੇਂ ਇਕ ਵਿਅਕਤੀ ਉਸ ਦੇ ਅਹਾਤੇ ’ਤੇ ਆਇਆ ਅਤੇ ਖਾਣਾ ਖਾ ਕੇ ਜਾਣ ਲੱਗਾ। ਜਦੋਂ ਉਸ ਤੋਂ ਪੈਸੇ ਮੰਗੇ ਤਾਂ ਉਹ ਗਾਲੀ-ਗਲੋਚ ਕਰਨ ਲੱਗ।

ਦੂਜੇ ਦਿਨ ਰਾਤ ਸਮੇਂ ਉਹ ਆਪਣੇ ਨਾਲ 7-8 ਹੋਰ ਸਾਥੀਆਂ ਨੂੰ ਨਾਲ ਲੈ ਕੇ ਸ਼ਿਕਾਇਤਕਰਤਾ ਦੇ ਅਹਾਤੇ ’ਤੇ ਆਇਆ ਅਤੇ ਉਸ ਨਾਲ ਬੁਰੇ ਤਰੀਕੇ ਨਾਲ ਮਾਰ-ਕੁਟਾਈ ਕੀਤੀ। ਸ਼ਿਕਾਇਤਕਰਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਖਰੜ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਖਰੜ ਸਿਟੀ ਪੁਲਸ ਨੇ ਕੁੱਟਮਾਰ ਸਬੰਧੀ 7-8 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।


Babita

Content Editor

Related News