ਹਸਨੈਨ ਏਸ਼ੀਆ ਕੱਪ ''ਚ ਸ਼ਾਹੀਨ ਦੀ ਜਗ੍ਹਾ ਲੈਣਗੇ

Monday, Aug 22, 2022 - 02:30 PM (IST)

ਹਸਨੈਨ ਏਸ਼ੀਆ ਕੱਪ ''ਚ ਸ਼ਾਹੀਨ ਦੀ ਜਗ੍ਹਾ ਲੈਣਗੇ

ਲਾਹੌਰ- ਪਾਕਿਸਤਾਨ ਦੇ ਨੌਜਵਾਨ ਤੇਜ਼ ਗੇਂਦਬਾਜ਼ ਮੁਹੰਮਦ ਹਸਨੈਨ 27 ਅਗਸਤ ਤੋਂ ਸ਼ੁਰੂ ਹੋ ਰਹੇ ਟੀ-20 ਏਸ਼ੀਆ ਕੱਪ ਵਿੱਚ ਸ਼ਾਹੀਨ ਸ਼ਾਹ ਅਫਰੀਦੀ ਦੀ ਥਾਂ ਲੈਣਗੇ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਾਹੀਨ ਜੁਲਾਈ 'ਚ ਸ਼੍ਰੀਲੰਕਾ ਖਿਲਾਫ ਪਹਿਲੇ ਟੈਸਟ ਦੌਰਾਨ ਜ਼ਖਮੀ ਹੋ ਗਏ ਸਨ। ਪਾਕਿਸਤਾਨ ਕ੍ਰਿਕਟ ਬੋਰਡ ਦੀ ਮੈਡੀਕਲ ਸਲਾਹਕਾਰ ਕਮੇਟੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੂੰ ਚਾਰ ਤੋਂ ਛੇ ਹਫ਼ਤੇ ਹੋਰ ਆਰਾਮ ਦੀ ਲੋੜ ਹੈ। ਹਸਨੈਨ ਨੇ ਪਾਕਿਸਤਾਨ ਲਈ 18 ਟੀ-20 ਅੰਤਰਰਾਸ਼ਟਰੀ ਮੈਚ ਖੇਡਦੇ ਹੋਏ 17 ਵਿਕਟਾਂ ਲਈਆਂ ਹਨ। 


author

Tarsem Singh

Content Editor

Related News