ਹਸੀਨ ਜਹਾਂ ਨੇ ਲਗਾਇਆ ਕ੍ਰਿਕਟਰ ਮੁਹੰਮਦ ਸ਼ਮੀ ਦੇ ਪਰਿਵਾਰ 'ਤੇ ਇਕ ਹੋਰ ਦੋਸ਼, ਜਾਣੋ ਕੀ ਹੈ ਪੂਰਾ ਮਾਮਲਾ

11/07/2020 5:28:50 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਸਾਲ 2018 ਵਿਚ ਕ੍ਰਿਕਟਰ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ 'ਤੇ ਅੱਤਿਆਚਾਰ ਅਤੇ ਸ਼ਮੀ 'ਤੇ ਦੂਜੀਆਂ ਕੁੜੀਆਂ ਨਾਲ ਸੰਬੰਧ ਦੇ ਦੋਸ਼ ਲਗਾਏ ਸਨ, ਜਿਸ ਦੇ ਬਾਅਦ ਤੋਂ ਹੀ ਦੋਵੇਂ ਵੱਖ ਰਹਿ ਰਹੇ ਹਨ। ਹਾਲ ਹੀ ਵਿਚ ਹਸੀਨ ਜਹਾਂ ਨੇ ਇਕ ਵਾਰ ਫਿਰ ਸਹੁਰਾ ਪਰਿਵਾਰ ਵਾਲਿਆਂ ਖ਼ਿਲਾਫ਼ ਵੋਟਰ ਲਿਸਟ 'ਚੋਂ ਉਸ ਦਾ ਨਾਮ ਕਟਵਾਉਣ ਦੀ ਸਾਜਿਸ਼ ਕਰਣ ਦਾ ਦੋਸ਼ ਲਗਾਇਆ ਹੈ। ਇਸ 'ਤੇ ਹਸੀਨ ਜਹਾਂ ਨੇ ਸਖ਼ਤ ਕਾਰਵਾਈ ਦੀ ਗੱਲ ਕਹੀ ਹੈ।  

ਇਹ ਵੀ ਪੜ੍ਹੋ:  IPL ਤੋਂ ਬਾਹਰ ਹੋਣ ਮਗਰੋਂ ਭਾਵੁਕ ਹੋਏ ਕਪਤਾਨ ਵਿਰਾਟ ਕੋਹਲੀ, ਸਾਂਝੀ ਕੀਤੀ ਦਿਲ ਦੀ ਗੱਲ

ਹਸੀਨ ਜਹਾਂ ਨੇ ਸ਼ਮੀ ਦੇ ਪਰਿਵਾਰ 'ਤੇ ਦੋਸ਼ ਲਗਾਇਆ ਹੈ ਕਿ ਉਸ ਦਾ ਸਹੁਰਾ ਪਰਿਵਾਰ ਪਿੰਡ ਦੀ ਵੋਟਰ ਲਿਸਟ 'ਚੋਂ ਉਸ ਦਾ ਨਾਮ ਕਟਵਾਉਣ ਦੀ ਸਾਜਿਸ਼ ਕਰ ਰਿਹਾ ਹੈ। ਉਸ ਨੇ ਅੱਗੇ ਦੱਸਿਆ ਕਿ ਸਹੁਰਾ ਪਰਿਵਾਰ ਵੱਲੋਂ ਬੀ.ਐਲ.ਓ. ਨੂੰ ਵੋਟਰ ਲਿਸਟ ਵਿਚੋਂ ਉਸ ਦਾ ਨਾਮ ਕੱਟਣ ਦੀ ਸਿਫਾਰਿਸ਼ ਕੀਤੀ ਹੈ। ਹਸੀਨ ਜਹਾਂ ਨੇ ਕਿਹਾ ਸ਼ਮੀ ਦੀ ਪਤਨੀ ਹੋਣ ਦੇ ਨਾਤੇ ਉਨ੍ਹਾਂ ਦੇ ਜੱਦੀ ਪਿੰਡ ਵਿਚ ਉਸ ਦੀ ਵੋਟ ਹੈ। ਇਸ ਸੰਬੰਧ ਵਿਚ ਹਸੀਨ ਜਹਾਂ ਡੀ.ਐਮ. ਨੂੰ ਵੀ ਸ਼ਿਕਾਇਤ ਕਰੇਗੀ।

ਇਹ ਵੀ ਪੜ੍ਹੋ: ਵਿਰਾਟ 'ਤੇ ਵਰ੍ਹੇ ਗੌਤਮ ਗੰਭੀਰ, RCB ਫਰੈਂਚਾਇਜੀ ਨੂੰ ਦਿੱਤੀ ਕੋਹਲੀ ਨੂੰ ਕਪਤਾਨੀ ਤੋਂ ਹਟਾਉਣ ਦੀ ਸਲਾਹ

ਹਸੀਨ ਜਹਾਂ ਨੇ ਕਿਹਾ ਹੈ ਕਿ ਜੇਕਰ ਇਸ ਸਬੰਧ ਵਿਚ ਉਸ ਦੀ ਗੱਲ ਨਹੀਂ ਸੁਣੀ ਜਾਂਦੀ ਅਤੇ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਚੋਣ ਕਮਿਸ਼ਨ ਕੋਲ ਜਾਵੇਗੀ। ਇਸ ਦੇ ਨਾਲ ਹੀ ਉਸ ਨੇ ਇਸ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਸ਼ਿਕਾਇਤ ਕਰਣ ਦੀ ਗੱਲ ਆਖੀ ਹੈ।  

ਇਹ ਵੀ ਪੜ੍ਹੋ: IPL ਖੇਡ ਰਹੇ ਇਸ ਕ੍ਰਿਕਟਰ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ

ਦੱਸ ਦੇਈਏ ਕਿ ਸ਼ਮੀ ਇਸ ਸਮੇਂ ਯੂ.ਏ.ਈ. ਵਿਚ ਹਨ ਅਤੇ ਆਸਟਰੇਲੀਆ ਦੌਰੇ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ: ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਦਾ ਕਮਾਲ, IPL 'ਚ ਕਾਇਮ ਕੀਤਾ ਵੱਡਾ ਰਿਕਾਰਡ


cherry

Content Editor

Related News