ਨਵੇਂ ਵਰ੍ਹੇ ਦੀ ਆਮਦ ਮੌਕੇ ਮੁਹੰਮਦ ਸ਼ਮੀ ਦੀ ਪਤਨੀ ਨੇ ਕੀਤਾ ਜ਼ਬਰਦਸਤ ਡਾਂਸ (ਵੀਡੀਓ)

Friday, Jan 01, 2021 - 12:55 PM (IST)

ਨਵੇਂ ਵਰ੍ਹੇ ਦੀ ਆਮਦ ਮੌਕੇ ਮੁਹੰਮਦ ਸ਼ਮੀ ਦੀ ਪਤਨੀ ਨੇ ਕੀਤਾ ਜ਼ਬਰਦਸਤ ਡਾਂਸ (ਵੀਡੀਓ)

ਸਪੋਰਟਸ ਡੈਸਕ— ਉੱਤਰ ਭਾਰਤ ’ਚ ਭਾਵੇਂ ਨਵੇਂ ਸਾਲ ਦੇ ਮੌਕੇ ’ਤੇ ਇੰਨੀ ਕੜਾਕੇ ਦੀ ਠੰਡ ਪੈ ਰਹੇ ਹੋਵੇ, ਪਰ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਪਤਨੀ ਹਸੀਨ ਜਹਾਂ ਨੂੰ ਗਰਮੀ ਲਗ ਰਹੀ ਹੈ। ਸ਼ਾਇਦ ਇਸੇ ਲਈ ਉਨ੍ਹਾਂ ਸ਼ਾਰਟਸ ਪਹਿਨ ਕੇ ਮਸ਼ਹੂਰ ਬਾਲੀਵੁੱਡ ਗਾਣੇ ਹਾਏ ਗਰਮੀ ’ਤੇ ਠੁਮਕੇ ਲਾਏ ਹਨ। 
ਇਹ ਵੀ ਪੜ੍ਹੋ : NZ vs PAK : ਪੈਰ ਦਾ ਅੰਗੂਠਾ ਟੁੱਟਣ ’ਤੇ ਵੀ ਪਾਕਿ ਬੱਲੇਬਾਜ਼ਾਂ ਦੇ ਉਡਾਏ ਸਨ ਹੋਸ਼, ਹੁਣ ਟੀਮ ’ਚੋਂ ਹੋਇਆ ਬਾਹਰ

ਸੋਸ਼ਲ ਮੀਡੀਆ ਪਲੈਟਫ਼ਾਰਮ ’ਤੇ ਇਨ੍ਹਾਂ ਦਿਨਾਂ ’ਚ ਕਾਫ਼ੀ ਸਰਗਰਮ ਰਹਿਣ ਵਾਲੀ ਹਸੀਨ ਜਹਾਂ ਨੇ ਆਪਣਾ ਇਹ ਵੀਡੀਓ ਇੰਸਟਾਗ੍ਰਾਮ ’ਤੇ ਅਪਲੋਡ ਕੀਤਾ ਹੈ। 15 ਸਕਿੰਟ ਦੇ ਇਸ ਵੀਡੀਓ ’ਚ ਹਸੀਨ ਜਹਾਂ ਆਪਣੇ ਇਕ ਡਾਂਸ ਪਾਰਟਨਰ ਦੇ ਨਾਲ ਹਾਏ ਗਰਮੀ ਦੇ ਗਾਣੇ ’ਤੇ ਡਾਂਸ ਕਰ ਰਹੀ ਰਹੀ ਹੈ। ਹਸੀਨ ਨੇ ਆਪਣਾ ਇਹ ਨਵਾਂ ਵੀਡੀਓ ਘਰ ਦੀ ਛੱਤ ’ਤੇ ਫ਼ਿਲਮਾਇਆ ਹੈ। ਹਾਏ ਗਰਮੀ ਬਾਲੀਵੁੱਡ ਫ਼ਿਲਮ ਸਟ੍ਰੀਟ ਡਾਂਸਰ 3ਡੀ ਫ਼ਿਲਮੀ ਗਾਣਾ ਹੈ ਜਿਸ ਨੂੰ ਨੇਹਾ ਕੱਕੜ ਤੇ ਬਾਦਸ਼ਾਹ ਨੇ ਗਾਇਆ ਹੈ। ਇਸ ਸੁਪਰਹਿੱਟ ਗੀਤ ਦੀ ਯੂਟਿਊਬ ’ਤੇ ਵੀ ਧੂਮ ਹੈ।

 

 
 
 
 
 
 
 
 
 
 
 
 
 
 
 
 

A post shared by hasin jahan (@hasinjahanofficial)

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਮੁਹੰਮਦ ਸ਼ੰਮੀ ਤੇ ਹਸੀਨ ਜਹਾਂ ਦੇ ਸਬੰਧਾਂ ’ਚ ਤਲਖ਼ੀ ਚਲ ਰਹੀ ਹੈ। ਇਹ ਦੋਵੇਂ ਫ਼ਿਲਹਾਲ ਇਕ ਦੂਜੇ ਤੋਂ ਵੱਖ ਰਹਿੰਦੇ ਹਨ। ਇਸੇ ਵਿਚਾਲੇ ਸ਼ੰਮੀ ਆਸਟਰੇਲੀਆ ਦੌਰੇ ਤੋਂ ਸੱਟ ਦਾ ਸ਼ਿਕਾਰ ਹੋ ਕੇ ਭਾਰਤ ਪਰਤ ਆਏ ਹਨ। ਪਹਿਲੇ ਟੈਸਟ ਮੈਚ ਦੇ ਦੌਰਾਨ ਬੱਲੇਬਾਜ਼ੀ ਕਰਦੇ ਕਰਦੇ ਹੋਏ ਪੈਟ ਕਮਿੰਸ ਦੀ ਇਕ ਗੇਂਦ ਉਨ੍ਹਾਂ ਦੇ ਸੱਜੇ ਹੱਥ ਦੀ ਕਲਾਈ ’ਤੇ ਲੱਗ ਗਈ ਸੀ ਜਿਸ ਨਾਲ ਉਨ੍ਹਾਂ ਦੀ ਕਲਾਈ ’ਚ ਫ਼੍ਰੈਕਚਰ ਆ ਗਿਆ। ਇਸ ਸੱਟ ਕਾਰਨ ਸ਼ੰਮੀ ਨੂੰ ਕਰੀਬ 6 ਹਫ਼ਤੇ ਲਈ ਕ੍ਰਿਕਟ ਤੋਂ ਦੂਰ ਰਹਿਣਾ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News