ਮੱਧ ਪ੍ਰਦੇਸ਼ ਨੂੰ ਹਰਾ ਕੇ ਹਰਿਆਣਾ ਪੁਰਸ਼ ਹਾਕੀ ਕੁਆਰਟਰ ਫਾਈਨਲ ''ਚ ਪੁੱਜਾ

Friday, Dec 17, 2021 - 02:37 PM (IST)

ਮੱਧ ਪ੍ਰਦੇਸ਼ ਨੂੰ ਹਰਾ ਕੇ ਹਰਿਆਣਾ ਪੁਰਸ਼ ਹਾਕੀ ਕੁਆਰਟਰ ਫਾਈਨਲ ''ਚ ਪੁੱਜਾ

ਪੁਣੇ- ਹਰਿਆਣਾ ਨੇ ਮੱਧ ਪ੍ਰਦੇਸ਼ ਨੂੰ 5-1 ਨਾਲ ਹਰਾ ਕੇ ਸ਼ੁੱਕਰਵਾਰ ਨੂੰ ਹਾਕੀ ਇੰਡੀਆ ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਦੇ ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ। ਹਰਿਆਣਾ ਲਈ ਸੰਜੇ ਨੇ 24ਵੇਂ ਤੇ 39ਵੇਂ ਮਿੰਟ 'ਚ ਗੋਲ ਦਾਗ਼ੇ ਜਦਕਿ ਜੋਗਿੰਦਰ ਨੇ 20ਵੇਂ, ਬੌਬੀ ਸਿੰਘ ਨੇ 35ਵੇਂ ਤੇ ਦੀਪਕ ਨੇ 38ਵੇਂ ਮਿੰਟ 'ਚ ਗੋਲ ਦਾਗ਼ੇ। ਮੱਧ ਪ੍ਰਦੇਸ਼ ਲਈ ਇਕਮਾਤਰ ਗੋਲ 37ਵੇਂ ਮਿੰਟ 'ਚ ਅਮੀਨ ਖ਼ਾਨ ਨੇ ਦਾਗ਼ਿਆ। ਇਸ ਤੋਂ ਪਹਿਲਾਂ ਬੰਗਾਲ, ਉੱਤਰ ਪ੍ਰਦਸ਼, ਓਡੀਸਾ, ਝਾਰਖੰਡ, ਤਾਮਿਲਨਾਡੂ, ਛੱਤੀਸਗੜ੍ਹ ਤੇ ਮਹਾਰਾਸ਼ਟਰ ਆਖ਼ਰੀ ਅੱਠ 'ਚ ਪੁੱਜ ਚੁੱਕੇ ਹਨ।


author

Tarsem Singh

Content Editor

Related News