ਰਾਸ਼ਟਰਮੰਡਲ ਤਮਗਾ ਜੇਤੂਆਂ ਨੂੰ ਹਰਿਆਣਾ ਸਰਕਾਰ ਨੇ ਕੀਤਾ ਸਨਮਾਨਤ, ਨਕਦ ਇਨਾਮ ਨਾਲ ਸੌਂਪੇ ਨਿਯੁਕਤੀ ਪੱਤਰ
Wednesday, Aug 17, 2022 - 11:47 AM (IST)
ਗੁਰੂਗ੍ਰਾਮ (ਏਜੰਸੀ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂਆਂ ਨੂੰ ਨਕਦ ਇਨਾਮ ਅਤੇ ਸਰਕਾਰੀ ਨੌਕਰੀਆਂ ਨਾਲ ਸਨਮਾਨਤ ਕੀਤਾ। ਸੋਨ ਤਮਗਾ ਜੇਤੂਆਂ ਨੂੰ ਡੇਢ ਕਰੋੜ ਰੁਪਏ, ਚਾਂਦੀ ਤਮਗਾ ਜੇਤੂਆਂ ਨੂੰ 75 ਲੱਖ ਰੁਪਏ ਅਤੇ ਕਾਂਸੀ ਤਮਗਾ ਜੇਤੂਆਂ ਨੂੰ 50 ਲੱਖ ਰੁਪਏ ਦਿੱਤੇ ਗਏ। ਚੌਥੇ ਸਥਾਨ 'ਤੇ ਰਹਿਣ ਵਾਲਿਆਂ ਨੂੰ 15 ਲੱਖ ਰੁਪਏ ਅਤੇ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲਿਆਂ ਨੂੰ 7.50 ਲੱਖ ਰੁਪਏ ਦਿੱਤੇ ਗਏ।
ਇਹ ਵੀ ਪੜ੍ਹੋ: ਏਲਨ ਮਸਕ ਦਾ ਇਕ ਹੋਰ ਵੱਡਾ ਐਲਾਨ, ਹੁਣ ਖ਼ਰੀਦਣ ਜਾ ਰਹੇ ਹਨ ਇਹ ਦਿੱਗਜ ਫੁੱਟਬਾਲ ਟੀਮ
ਹਰਿਆਣਾ ਦੇ 29 ਖਿਡਾਰੀਆਂ ਨੇ ਬਰਮਿੰਘਮ ਖੇਡਾਂ ਵਿਚ ਤਮਗੇ ਜਿੱਤੇ। ਇਨ੍ਹਾਂ ਨੂੰ ਕੁੱਲ 25.80 ਕਰੋੜ ਰੁਪਏ ਪ੍ਰਦਾਨ ਕੀਤੇ ਗਏ, ਜਿਸ ਦੇ ਨਾਲ ਨਿਯੁਕਤੀ ਪੱਤਰ ਵੀ ਸੌਂਪਿਆ ਗਿਆ। ਇਸ ਸਾਲ ਹਰਿਆਣਾ ਤੋਂ 42 ਖਿਡਾਰੀਆਂ ਨੇ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲਿਆ। ਕਾਂਸੀ ਤਮਗਾ ਜਿੱਤਣ ਵਾਲੀ ਮਹਿਲਾ ਹਾਕੀ ਟੀਮ ਦੇ 9 ਮੈਂਬਰ ਹਰਿਆਣਾ ਤੋਂ ਸਨ। ਕਪਤਾਨ ਸਵਿਤਾ ਪੂਨੀਆ ਵੀ ਹਰਿਆਣਾ ਦੇ ਸਿਰਸਾ ਤੋਂ ਹੈ।
ਇਹ ਵੀ ਪੜ੍ਹੋ: ਫੀਫਾ ਨੇ ਭਾਰਤ 'ਤੇ ਲਗਾਈ ਪਾਬੰਦੀ, ਮਹਿਲਾ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਖੋਹੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।