ਹਰਸ਼ ਨੇ ਸੀਨੀਅਰ ਅਤੇ ਜੂਨੀਅਰ ਟੀ2 ਪਿਸਟਲ ਟਰਾਇਲ ਜਿੱਤੇ
Friday, Feb 07, 2020 - 12:41 PM (IST)

ਸਪੋਰਟਸ ਡੈਸਕ— ਦਿੱਲੀ ਦੇ ਹਰਸ਼ ਗੁਪਤਾ ਨੇ ਵੀਰਵਾਰ ਨੂੰ ਇੱਥੇ ਰਾਸ਼ਟਰੀ ਨਿਸ਼ਾਨੇਬਾਜ਼ੀ ਟ੍ਰਾਇਲਸ 'ਚ ਪੁਰਸ਼ ਅਤੇ ਜੂਨੀਅਰ 25 ਮੀਟਰ ਪਿਸਟਲ ਦੋਨਾਂ ਦੇ ਟੀ2 ਟ੍ਰਾਇਲ ਮੁਕਾਬਲੇ ਜਿੱਤ ਲਏ। ਹਰਸ਼ ਨੇ 574 ਅੰਕ ਹਾਸਲ ਕੀਤੇ ਅਤੇ ਇਨਰ ਰਿੰਗ 'ਚ 16 ਨਿਸ਼ਾਨੇ ਲਗਾਏ। ਉਦੈਵੀਰ ਸਿੱਧੂ ਦੂਜੇ ਜਦ ਕਿ ਵਿਜੇਵੀਰ ਸਿੱਧੂ ਤੀਜੇ ਸਥਾਨ 'ਤੇ ਰਹੇ। ਚੰਡੀਗੜ ਦੇ ਜੁੜਵਾਂ ਭਰਾਵਾਂ ਉਦੈਵੀਰ ਅਤੇ ਵਿਜੈਵੀਰ ਨੇ ਇਨਰ ਰਿੰਗ 'ਚ ਕ੍ਰਮਵਾਰ : 15 ਅਤੇ 13 ਨਿਸ਼ਾਨੇ ਲਗਾਏ। ਜੂਨੀਅਰ ਵਰਗ 'ਚ ਵੀ ਇਨਾਂ ਤਿੰਨਾਂ ਨੇ ਇਸ ਕ੍ਰਮ 'ਚ ਪੋਡੀਅਮ 'ਤੇ ਜਗ੍ਹਾ ਬਣਾਈ।