ਟੋਟੇਨਹਮ ਨੇ ਵੋਲਵਸ ਨੂੰ ਹਰਾਇਆ, ਕੇਨ ਤੀਜੀ ਵਾਰ ਗੋਲਡਨ ਬੂਟ ਜਿੱਤਣ ਦੀ ਦੌੜ ’ਚ

Monday, May 17, 2021 - 12:03 PM (IST)

ਟੋਟੇਨਹਮ ਨੇ ਵੋਲਵਸ ਨੂੰ ਹਰਾਇਆ, ਕੇਨ ਤੀਜੀ ਵਾਰ ਗੋਲਡਨ ਬੂਟ ਜਿੱਤਣ ਦੀ ਦੌੜ ’ਚ

ਲੰਡਨ— ਹੈਰੀ ਕੇਨ ਤੇ ਪੀਅਰੇ ਐਮਿਲੇ ਹੋਤਬਜੇਰਗ ਦੇ ਗੋਲ ਦੇ ਦਮ ’ਤੇ ਟੋਟੇਨਹਮ ਨੇ ਇੰਗਲਿਸ਼ ਪ੍ਰੀਮੀਅਰ ਲੀਗ ਮੁਕਾਬਲੇ ’ਚ ਐਤਵਾਰ ਨੂੰ ਵੋਲਵਸ ਨੂੰ 2-0 ਨਾਲ ਹਰਾਇਆ। ਇੰਗਲੈਂਡ ਦੇ ਕਪਤਾਨ ਕੇਨ ਨੇ ਮੈਚ ਦੇ 45ਵੇਂ ਮਿੰਟ ਗੋਲ ਕਰਕੇ ਹਾਫ਼ ਟਾਈਮ ਤੋਂ ਪਹਿਲਾਂ ਟੀਮ ਨੂੰ ਬੜ੍ਹਤ ਦਿਵਾ ਦਿੱਤੀ। 

ਹੋਤਬਜੇਰਗ ਨੇ 64ਵੇਂ ਮਿੰਟ ’ਚ ਟੀਮ ਦੀ ਬੜ੍ਹਤ ਨੂੰ ਦੁਗਣਾ ਕਰ ਦਿੱਤਾ। ਲੀਗ ਦੇ ਮੌਜੂਦਾ ਸੈਸ਼ਨ ’ਚ ਇਹ ਕੇਨ ਦਾ 22ਵਾਂ ਗੋਲ ਹੈ ਜਿਸ ਨਾਲ ਉਹ ਤੀਜੀ ਵਾਰ ਗੋਲਡਨ ਬੂਟ ਜਿੱਤਣ ਦੀ ਦੌੜ ’ਚ ਸਭ ਤੋਂ ਅੱਗੇ ਚਲ ਰਹੇ ਹਨ। ਲੀਵਰਪੂਲ ਦੇ ਮੁਹੰਮਦ ਸਲਾਹ 21 ਗੋਲ ਦੇ ਨਾਲ ਦੂਜੇ ਸਥਾਨ ’ਤੇ ਹਨ। ਕੇਨ ਇਸ ਤੋਂ ਪਹਿਲਾਂ 2015-16 ਤੇ 2016-17 ’ਚ ਇਸ ਖ਼ਿਤਾਬ ਨੂੰ ਜਿੱਤ ਸਕੇ ਹਨ।


author

Tarsem Singh

Content Editor

Related News