ਹਰਮਨਪ੍ਰੀਤ ਕੌਰ ਨੇ ਕਰ ਦਿੱਤੀ ਇਹ ਵੱਡੀ ਗ਼ਲਤੀ, ਲੱਗ ਸਕਦੀ ਹੈ ਇੰਨੇ ਮੈਚਾਂ ਦੀ ਪਾਬੰਦੀ

Tuesday, Jul 25, 2023 - 11:27 AM (IST)

ਹਰਮਨਪ੍ਰੀਤ ਕੌਰ ਨੇ ਕਰ ਦਿੱਤੀ ਇਹ ਵੱਡੀ ਗ਼ਲਤੀ, ਲੱਗ ਸਕਦੀ ਹੈ ਇੰਨੇ ਮੈਚਾਂ ਦੀ ਪਾਬੰਦੀ

ਦੁਬਈ (ਭਾਸ਼ਾ)- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਸ਼ਨੀਵਾਰ ਨੂੰ ਬੰਗਲਾਦੇਸ਼ ਖਿਲਾਫ ਤੀਜਾ ਅਤੇ ਆਖਰੀ ਵਨਡੇ ਮੈਚ ਟਾਈ ਹੋਣ ਤੋਂ ਬਾਅਦ ਖੇਡ ਉਪਕਰਣਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਅੰਪਾਇਰਾਂ ਦੀ ਆਲੋਚਨਾ ਕਰਨ ਲਈ 2 ਮੈਚਾਂ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦਾ ਮਤਲਬ ਹੋਵੇਗਾ ਕਿ ਉਹ ਏਸ਼ੀਆਈ ਖੇਡਾਂ ਦੇ ਸ਼ੁਰੂਆਤੀ ਮੈਚਾਂ ਵਿਚ ਨਹੀਂ ਖੇਡ ਸਕੇਗੀ। ਹਰਮਨਪ੍ਰੀਤ ਨੂੰ ਨਾਹਿਦਾ ਅਖਤਰ ਦੀ ਗੇਂਦ 'ਤੇ ਐੱਲ.ਬੀ.ਡਬਲਯੂ. ਆਊਟ ਕਰ ਦਿੱਤਾ ਗਿਆ ਸੀ ਪਰ ਉਸ ਨੇ ਦਾਅਵਾ ਕੀਤਾ ਕਿ ਗੇਂਦ ਉਸ ਦੇ ਬੱਲੇ ਦੇ ਹੇਠਲੇ ਹਿੱਸੇ 'ਚ ਜਾ ਲੱਗੀ ਹੈ। ਪਵੇਲੀਅਨ ਪਰਤਣ ਤੋਂ ਪਹਿਲਾਂ ਉਸ ਨੇ ਆਪਣਾ ਗੁੱਸਾ ਸਟੰਪ 'ਤੇ ਕੱਢਿਆ ਸੀ। ਇਸ ਤੋਂ ਬਾਅਦ ਉਸ ਨੇ ਇਨਾਮ ਵੰਡ ਸਮਾਰੋਹ 'ਚ ਅੰਪਾਇਰਾਂ ਦੀ ਆਲੋਚਨਾ ਕੀਤੀ ਅਤੇ ਤੰਜ਼ ਕੱਸਦੇ ਹੋਏ ਇੱਥੋਂ ਤੱਕ ਕਿਹਾ ਕਿ ਅੰਪਾਇਰਾਂ ਨੂੰ ਦੋਵਾਂ ਟੀਮਾਂ ਦੇ ਨਾਲ ਟਰਾਫੀ ਸਮਾਰੋਹ 'ਚ ਸ਼ਾਮਲ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ 2023 ਲਈ 18 ਮੈਂਬਰੀ ਭਾਰਤੀ ਪਹਿਲਵਾਨਾਂ ਦੀ ਚੋਣ, 17 ਹਰਿਆਣਾ ਤੇ 1 ਪਹਿਲਵਾਨ ਪੰਜਾਬ ਤੋਂ

 

ਉਸ ਦੇ ਇਸ ਰੁੱਖੇ ਵਤੀਰੇ ਕਾਰਨ ਬੰਗਲਾਦੇਸ਼ ਦੀ ਕਪਤਾਨ ਨਿਗਾਰ ਸੁਲਤਾਨਾ ਆਪਣੀ ਟੀਮ ਨਾਲ ਉੱਥੋਂ ਚਲੀ ਗਈ ਅਤੇ ਭਾਰਤੀ ਕਪਤਾਨ ਨੂੰ ਸ਼ਿਸ਼ਟਾਚਾਰ ਸਿੱਖਣ ਦੀ ਸਲਾਹ ਦਿੱਤੀ। ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਸੂਤਰਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, "ਉਸ 'ਤੇ ਖੇਡਾਂ ਦੇ ਸਮਾਨ ਨੂੰ ਨੁਕਸਾਨ ਪਹੁੰਚਾਉਣ ਅਤੇ ਮੈਚ ਅਧਿਕਾਰੀਆਂ ਦੀ ਆਲੋਚਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਇਸ ਗੱਲ 'ਤੇ ਚਰਚਾ ਚੱਲ ਰਹੀ ਹੈ ਕਿ ਉਸਦੇ ਖਾਤੇ ਵਿੱਚ 3 ਡੀਮੈਰਿਟ ਅੰਕ ਜੋੜੇ ਜਾਣ ਜਾਂ 4।" ਉਨ੍ਹਾਂ ਕਿਹਾ, 'ਜੇਕਰ ਕੋਈ ਖਿਡਾਰੀ 24 ਮਹੀਨਿਆਂ ਦੀ ਮਿਆਦ ਦੌਰਾਨ 4 ਜਾਂ ਜ਼ਿਆਦਾ ਡੀਮੈਰਿਟ ਅੰਕ ਪ੍ਰਾਪਤ ਕਰਦਾ ਹੈ, ਤਾਂ ਉਸ ਨੂੰ ਇੱਕ ਟੈਸਟ ਜਾਂ ਦੋ ਸੀਮਤ ਓਵਰਾਂ ਦੇ ਮੈਚਾਂ ਤੋਂ ਬਾਹਰ ਰਹਿਣਾ ਪੈ ਸਕਦਾ ਹੈ। ਅਜਿਹੇ 'ਚ ਉਸ ਨੂੰ ਏਸ਼ੀਆਈ ਖੇਡਾਂ ਦੇ ਦੋ ਮੈਚਾਂ ਤੋਂ ਬਾਹਰ ਰਹਿਣਾ ਪੈ ਸਕਦਾ ਹੈ।'

ਇਹ ਵੀ ਪੜ੍ਹੋ: ਸਾਊਦੀ ਅਰਬ ਕਲੱਬ ਨੇ ਐਮਬਾਪੇ ਨੂੰ ਆਪਣੇ ਨਾਲ ਜੋੜਨ ਲਈ ਲਗਾਈ 33 ਕਰੋੜ 20 ਲੱਖ ਡਾਲਰ ਦੀ ਬੋਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News