ਮਹਿਲਾ T-20 WC ਫਾਈਨਲ ਜਿੱਤਣ ’ਤੇ ਹਰਮਨਪ੍ਰੀਤ ਨੂੰ ਹੋਵੇਗੀ ਦੋਹਰੀ ਖੁਸ਼ੀ, ਜਾਣੋ ਕਾਰਨ

03/05/2020 3:15:23 PM

ਸਪੋਰਟਸ ਡੈਸਕ— ਮੀਂਹ ਨਾਲ ਪ੍ਰਭਾਵਿਤ ਹੋਏ ਪਹਿਲੇ ਸੈਮੀਫਾਈਨਲ ਮੈਚ ’ਚ ਇੰਗਲੈੈਂਡ ਦੇ ਖਿਲਾਫ ਬਿਨਾ ਖੇਡੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮਹਿਲਾ ਟੀ-20 ਵਰਲਡ ਕੱਪ ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਭਾਰਤੀ ਮਹਿਲਾ ਟੀਮ ਪਹਿਲੀ ਵਾਰ ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਦੇ ਫਾਈਨਲ ’ਚ ਪਹੁੰਚੀ ਹੈ। ਹੁਣ 8 ਮਾਰਚ ਨੂੰ ਫਾਈਨਲ ਮੈਚ ਖੇਡਿਆ ਜਾਵੇਗਾ ਅਤੇ ਇਹ ਦਿਨ ਇਸ ਲਈ ਵੀ ਖ਼ਾਸ ਹੈ ਕਿ ਕਿਉਂਕਿ ਇਸ ਦਿਨ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦਾ ਜਨਮ ਦਿਨ ਹੈ।

PunjabKesari

ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਆਈ. ਸੀ. ਸੀ. ਵਰਲਡ ਕੱਪ ਫਾਈਨਲ (ਵਨ-ਡੇ ਫਾਈਨਲ, ਟੀ-20 ਕੌਮਾਂਤਰੀ, ਅੰਡਰ-19 ਕ੍ਰਿਕਟ ਵਰਲਡ ਕੱਪ ਅਤੇ ਚੈਂਪੀਅਨਜ਼ ਟਰਾਫੀ) ’ਚ ਕਿਸੇ ਕਪਤਾਨ ਦਾ ਜਨਮ ਦਿਨ ਆ ਰਿਹਾ ਹੋਵੇ। ਹੁਣ ਭਾਰਤ ਨੂੰ ਦੂਜੇ ਸੈਮੀਫਾਈਨਲ ਦਾ ਇੰਤਜ਼ਾਰ ਕਰਨਾ ਹੈ ਜੋ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਇਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਭਾਰਤ ਫਾਈਨਲ ’ਚ ਕਿਸ ਟੀਮ ਨਾਲ ਭਿੜੇਗਾ। ਜ਼ਿਕਰਯੋਗ ਹੈ ਵਰਲਡ ਕੱਪ 2019 ਮੈਨਸ ਵਰਲਡ ਕੱਪ ਦੀ ਤਰ੍ਹਾਂ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਸੈਮੀਫਾਈਨਲ ਮੈਚਾਂ ਲਈ ਸ਼ੈਡਿਊਲ ’ਚ ਰਿਜ਼ਰਵ ਦਿਨ ਨੂੰ ਸ਼ਾਮਲ ਨਹੀਂ ਕੀਤਾ ਹੈ। ਪਿਛਲੇ ਸਾਲ ਖੇਡੇ ਗਏ ਵਨ-ਡੇ ਵਰਲਡ ਕੱਪ ਦੇ ਦੌਰਾਨ ਰਿਜ਼ਰਵ ਡੇ ਚੰਗਾ ਬਦਲ ਰਿਹਾ ਸੀ।


Tarsem Singh

Content Editor

Related News