ਹਰਮਨਪ੍ਰੀਤ ਦੀ ਤੂਫਾਨੀ ਪਾਰੀ ਨਾਲ ਭਾਰਤ ਨੇ ਇੰਗਲੈਂਡ ਨੂੰ ਹਰਾਇਆ

Thursday, Nov 08, 2018 - 02:13 PM (IST)

ਹਰਮਨਪ੍ਰੀਤ ਦੀ ਤੂਫਾਨੀ ਪਾਰੀ ਨਾਲ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਪ੍ਰੋਵੀਡੇਨਸ— ਕਪਤਾਨ ਹਰਮਨਪ੍ਰੀਤ ਕੌਰ ਦੀਆਂ 32 ਗੇਂਦਾਂ 'ਤੇ ਅਜੇਤੂ 64 ਦੌੜਾਂ ਦੀ ਤੂਫਾਨੀ ਪਾਰੀ ਦੀ ਮਦਦ ਨਾਲ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਟੀ20 ਚੈਂਪੀਅਨਸ਼ਿਪ ਦੇ ਅਭਿਆਸ ਮੈਚ 'ਚ ਬੁੱਧਵਾਰ ਨੂੰ ਇੱਥੇ ਭਾਰਤ ਨੇ ਇੰਗਲੈਂਡ ਨੂੰ 11 ਦੌੜਾਂ ਨਾਲ ਹਰਾਇਆ। ਹਰਮਨਪ੍ਰੀਤ ਕੌਰ ਨੇ ਆਪਣੀ ਪਾਰੀ 'ਚ 6 ਚੌਕੇ ਅਤੇ ਤਿੰਨ ਛੱਕੇ ਲਗਾਏ ਜਿਸ ਨਾਲ ਭਾਰਤ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ 'ਤੇ 144 ਦੌੜਾਂ ਬਣਾਈਆਂ। ਇਸ ਤੋਂ ਬਾਅਦ ਭਾਰਤੀ ਟੀਮ ਨੇ ਇੰਗਲੈਂਡ ਨੂੰ 8 ਵਿਕਟਾਂ 'ਤੇ 133 ਦੌੜਾਂ ਹੀ ਢੇਰ ਕਰ ਦਿੱਤਾ। ਇੰਗਲੈਂਡ ਵੱਲੋਂ ਸਲਾਮੀ ਬੱਲੇਬਾਜ ਡੈਨੀਅਲ ਵ੍ਹਾਈਟ ਨੇ ਸਭ ਤੋਂ ਜ਼ਿਆਦਾ 54 ਦੌੜਾਂ ਬਣਾਈਆਂ।
PunjabKesari
ਭਾਰਤ ਵੱਲੋਂ ਪੂਨਮ ਯਾਦਵ ਨੇ ਤਿੰਨ ਜਦਕਿ ਰਾਧਾ ਯਾਦਵ ਅਤੇ ਦੀਪਤੀ ਸ਼ਰਮਾ ਨੇ 2-2 ਵਿਕਟਾਂ ਲਈਆਂ। ਭਾਰਤੀ ਪਾਰੀ ਹਰਮਨਪ੍ਰੀਤ ਕੌਰ ਦੇ ਆਸੇਪਾਸੇ ਘੁੰਮਦੀ ਰਹੀ। ਉਨ੍ਹਾਂ ਨੇ ਉਦੋਂ ਜ਼ਿੰਮੇਵਾਰੀ ਸੰਭਾਲੀ ਜਦੋਂ ਭਾਰਤ ਸਮ੍ਰਿਤੀ ਮੰਧਾਨਾ (13), ਜੇਮਿਮਾ ਰੋਡ੍ਰੀਗੇਜ (21), ਮਿਤਾਲੀ ਰਾਜ (18), ਵੇਦਾ ਕ੍ਰਿਸ਼ਨਮੂਰਤੀ (ਤਿੰਨ) ਅਤੇ ਡੀ ਹੇਮਲਤਾ (ਸਿਫਰ) ਦੀਆਂ ਵਿਕਟਾਂ ਗੁਆ ਕੇ ਪੰਜ ਵਿਕਟਾਂ 'ਤੇ 70 ਦੌੜਾਂ ਦੇ ਸਕੋਰ 'ਤੇ ਸੰਘਰਸ਼ ਕਰ ਰਿਹਾ ਸੀ। ਹਰਮਨਪ੍ਰੀਤ ਨੇ ਦੀਪਤੀ ਸ਼ਰਮਾ (18) ਦੇ ਨਾਲ ਛੇਵੇਂ ਵਿਕਟ ਲਈ 54 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਚੁਣੌਤੀਪੂਰਨ ਸਕੋਰ ਤਕ ਪਹੁੰਚਾਇਆ।


author

Tarsem Singh

Content Editor

Related News