ਚਾਹੇ ਹੀ ਕੋਹਲੀ ਤੋੜ ਦੇਵੇ ਰਿਕਾਰਡ, ਸਚਿਨ ਲਈ ਮੇਰਾ ਸਨਮਾਨ ਕਾਇਮ ਰਹੇਗਾ: ਹਰਭਜਨ ਸਿੰਘ

Friday, Oct 26, 2018 - 03:54 PM (IST)

ਚਾਹੇ ਹੀ ਕੋਹਲੀ ਤੋੜ ਦੇਵੇ ਰਿਕਾਰਡ, ਸਚਿਨ ਲਈ ਮੇਰਾ ਸਨਮਾਨ ਕਾਇਮ ਰਹੇਗਾ: ਹਰਭਜਨ ਸਿੰਘ

ਨਵੀਂ ਦਿੱਲੀ—ਹਰਜਨ ਸਿੰਘ ਨੇ ਸਿਰਫ 205 ਪਾਰੀਆਂ 'ਚ 10 ਹਜ਼ਾਰੇ ਵਨ-ਡੇ ਦੌੜਾਂ ਪੂਰੀਆਂ ਕਰਨ ਨਾਲ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਦਿਲ ਖੋਲ ਕੇ ਤਾਰੀਫ ਕੀਤੀ ਹੈ। ਕੋਹਲੀ ਨੇ ਬੁੱਧਵਾਰ ਨੂੰ ਵੈਸਟ ਇੰਡੀਜ਼ ਖਿਲਾਫ ਆਪਣੇ ਵਨ-ਡੇ ਕਰੀਅਰ ਦੀ 37 ਵੀਂ ਸੈਚੁਰੀ ਲਗਾ ਕੇ ਸਭ ਤੋਂ ਘੱਟ ਪਾਰੀਆਂ 'ਚ 10 ਹਜ਼ਾਰ ਵਨ-ਡੇ ਦੌੜਾਂ ਬਣਾਉਣ ਦਾ  ਰਿਕਾਰਡ ਬਣਾਇਆ ਹੈ ਕੋਹਲੀ ਨੇ 157 ਦੌੜਾਂ ਦੀ ਪਾਰੀ ਖੇਡੀ ਜਿਸ ਦੀ ਮਦਦ ਨਾਲ ਭਾਰਤ ਨੇ ਵਿਸ਼ਾਖਾਪਟਨਮ 'ਚ ਖੇਡੇ ਗਏ ਮੈਚ 'ਚ 6 ਵਿਕਟਾਂ ਨਾਲ 321 ਦੌੜਾਂ ਦਾ ਸਕੋਰ ਖੜਾ ਕੀਤਾ। ਜਵਾਬ 'ਚ ਵੈਸਟਇੰਡੀਜ਼ ਦੇ ਸ਼ਾਈ ਹੋਪ ਨੇ ਅਜੇਤ 123 ਅਤੇ ਸੋਮਰਾਨ ਹੇਤਮੇਅਰ ਨੇ 94 ਦੌੜਾਂ ਦੀ ਬਦੌਲਤ 50 ਓਵਰਾਂ 'ਚ 7 ਵਿਕਟਾਂ ਨਾਲ 321 ਦੌੜਾਂ ਬਣਾ ਕੇ ਮੈਚ ਟਾਈ ਕਰਵਾ ਦਿੱਤਾ। ਗੁਵਾਹਾਟੀ ਵਨ-ਡੇ ਜਿੱਤ ਕੇ ਭਾਰਤ ਸੀਰੀਜ਼ 'ਚ 1-0 ਨਾਲ ਅੱਗੇ ਚੱਲ ਰਿਹਾ ਹੈ। ਹਰਭਜਨ ਨੇ ਇਕ ਅੰਗ੍ਰੇਜ਼ੀ ਅਖਬਾਰ ਸਮਾਚਾਰ ਚੈਨਲ ਨੂੰ ਕਿਹਾ ,'ਵਿਰਾਟ ਇਸ ਪਰਿਮਾਣ ਤੋਂ ਬਹੁਤ ਖੁਸ਼ ਹੋਣਗੇ। ਮੈਚ ਕਿਤੇ ਵੀ ਜਾਂ ਸਕਦਾ ਸੀ। ਵੈਸਟਇੰਡੀਜ਼ ਵੀ ਨਤੀਜੇ ਨਾਲ ਸਤੁਸ਼ਟ ਹੋਵੇਗੀ। ਜੇਕਰ ਉਹ ਹਾਰ ਜਾਂਦੇ ਤਾਂ ਨਤੀਜਾ ਬਹੁਤ ਕਾਫੀ ਪ੍ਰੇਸ਼ਾਨ ਕਰਨ ਵਾਲਾ ਹੁੰਦਾ ਪਰ ਕੁਲ ਮਿਲਾ ਕੇ ਇਹ ਇਕ ਵਧੀਆ ਮੈਚ ਸੀ।'

ਕੋਹਲੀ ਦੇ ਬਾਰੇ 'ਚ ਉਨ੍ਹਾਂ ਨੇ ਬੋਲਦੇ ਹੋਏ ਕਿਹਾ ,' ਕੋਹਲੀ ਨੂੰ ਮੇਰਾ ਸਲਾਮ। ਕੋਹਲੀ ਜਦੋਂ ਵੀ ਮੈਦਾਨ 'ਤੇ ਇਕ ਉਮੀਦ ਨਾਲ ਉਤਰਦੇ ਹੈ। ਉਹ ਸ਼ਾਨਦਾਰ ਬੱਲੇਬਾਜ਼ ਹੈ। ਉਹ ਰਨ ਮਸ਼ੀਨ ਹੈ। ਵਿਰਾਟ ਕੋਹਲੀ ਹੋਣਾ ਆਸਾਨ ਨਹੀਂ ਹੈ। ਉਹ ਆਪਣੇ ਦਮ 'ਤੇ ਮੈਚ ਜਿੱਤ ਸਕਦਾ ਹੈ। ਮੈਂ ਇਹ ਕਹਿ ਸਕਦਾ ਹਾਂ ਬੀਤੇ ਕੁਝ ਸਾਲ 'ਚ ਮੈਂ ਜਿੰਨ੍ਹੇ ਵੀ ਬੱਲੇਬਾਜ਼ ਦੇਖੇ ਹਨ ਉਨ੍ਹਾਂ 'ਚ ਕੋਹਲੀ ਨੰਬਰ -1 ਹੈ। ਮੈਂ ਕਈ ਮਹਾਨ ਬੱਲੇਬਾਜ਼ਾਂ ਨਾਲ ਖੇਡਿਆ ਹਾਂ। ਜੇਕਰ ਕੋਹਲੀ ਉਸ ਦਾ ਰਿਕਾਰਡ ਤੋੜ ਵੀ ਦਿੰਦੇ ਹਨ ਤਾਂ ਵੀ ਭਾਜੀ (ਸਚਿਨ ਤੇਦੁਲਕਰ) ਲਈ ਉਹੀ ਸਨਮਾਨ ਉਹੀ ਰਹੇਗਾ। ਸਚਿਨ ਭਾਜੀ ਸਭ ਤੋਂ ਉੱਪਰ ਬਣੇ ਰਹਿਣਗੇ। ਹਰਭਜਨ ਨੇ ਕਿਹਾ, ਵਿਰਾਟ ਨੇ ਜੋ ਹਾਸਲ ਕੀਤਾ ਹੈ ਮੈਂ ਹਮੇਸ਼ਾ ਉਸ ਦਾ ਸਨਮਾਨ ਕਰਦਾ ਹਾਂ। ਟੀਮ 'ਚ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਫਿਟਨਿਸ 'ਤੇ ਕਾਫੀ ਕੰਮ ਕੀਤਾ ਹੈ। ਉਹ ਕੁਝ ਖਾਸ ਕਰ ਰਹੇ ਹਨ। ਉਹ ਨੌਜਵਨਾਂ ਲਈ ਸਹੀ ਪ੍ਰੇਰਨਾ ਸ੍ਰੋਤ ਹੈ।  


Related News