ਹਰਿਕ੍ਰਿਸ਼ਣਾ ਨੇ ਤਬਾਤਬਾਈ ਨਾਲ ਖੇਡਿਆ ਡਰਾਅ

Tuesday, May 21, 2019 - 09:57 PM (IST)

ਹਰਿਕ੍ਰਿਸ਼ਣਾ ਨੇ ਤਬਾਤਬਾਈ ਨਾਲ ਖੇਡਿਆ ਡਰਾਅ

ਬ੍ਰੇਸਟ (ਫਰਾਂਸ) (ਨਿਕਲੇਸ਼ ਜੈਨ)— ਫ੍ਰੈਂਚ ਲੀਗ ਸ਼ਤਰੰਜ ਚੈਂਪੀਅਨਸ਼ਿਪ 'ਚ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੇ ਸ਼ਾਨਦਾਰ 2 ਜਿੱਤਾਂ ਤੋਂ ਬਾਅਦ ਅਸਨੀਰੇਸ ਕਲੱਬ ਨਾਲ ਖੇਡਦੇ ਹੋਏ ਤੀਜਾ ਮੈਚ ਈਰਾਨ ਦੇ ਅਮੀਨ ਤਬਾਤਬਾਈ ਨਾਲ ਡਰਾਅ ਖੇਡਿਆ।
ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਹਰਿਕ੍ਰਿਸ਼ਣਾ ਨੇ ਕਿਊ. ਜੀ. ਡੀ. ਓਪਨਿੰਗ ਦੇ ਰਾਗੋਜੀਨ ਡਿਫੈਂਸ 'ਚ ਮੁਕਾਬਲਾ ਖੇਡਿਆ। 25 ਚਾਲਾਂ ਤੋਂ ਬਾਅਦ ਹੀ ਮੋਹਰਿਆਂ ਦੀ ਅਦਲਾ-ਬਦਲੀ ਵਿਚਾਲੇ ਖੇਡ ਹਾਥੀ ਅਤੇ ਪਿਆਦਿਆਂ ਦੇ ਐਂਡਗੇਮ 'ਚ ਪਹੁੰਚ ਗਈ ਪਰ ਹਰਿਕ੍ਰਿਸ਼ਣਾ ਨੇ ਆਪਣੇ ਸੁਭਾਅ ਦੇ ਅਨੁਸਾਰ ਇਕ ਵਾਰ ਫਿਰ ਲਗਭਗ ਬਰਾਬਰ ਸਥਿਤੀ ਵਿਚ ਤਬਾਤਬਾਈ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਪਰ ਅਮੀਨ ਦੇ ਚੰਗੇ ਬਚਾਅ ਨੇ ਖੇਡ ਨੂੰ 49 ਚਾਲਾਂ ਵਿਚ ਡਰਾਅ 'ਤੇ ਰੋਕ ਦਿੱਤਾ। ਹਰਿਕ੍ਰਿਸ਼ਣਾ ਨੇ ਹੁਣ ਤਕ ਹੋਏ 3 ਮੁਕਾਬਲਿਆਂ ਵਿਚ ਆਪਣੀ ਟੀਮ ਲਈ 2.5 ਅੰਕ ਬਣਾਉਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।


author

Gurdeep Singh

Content Editor

Related News