ਟਾਟਾ ਸਟੀਲ ਮਾਸਟਰਸ ਸ਼ਤਰੰਜ ’ਚ ਹਰਿਕ੍ਰਿਸ਼ਣਾ ਬੜ੍ਹਤ ’ਤੇ
Wednesday, Jan 20, 2021 - 01:59 AM (IST)
ਵਿਜਕ ਆਨ ਜੀ (ਨਿਕਲੇਸ਼ ਜੈਨ)– ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੇ ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ ਤੀਜੇ ਰਾਊਂਡ ਵਿਚ ਸਵੀਡਨ ਦੇ ਨਿਲਸ ਗ੍ਰੰਡੇਲੀਊਸ ਨੂੰ ਹਰਾਉਂਦੇ ਹੋਏ ਪ੍ਰਤੀਯੋਗਿਤਾ ਵਿਚ ਪਹਿਲੀ ਜਿੱਤ ਹਾਸਲ ਕੀਤੀ। ਕਾਲੇ ਮੋਹਰਿਆਂ ਨਾਲ ਫ੍ਰੈਂਚ ਓਪਨਿੰਗ 'ਚ ਉਨ੍ਹਾਂ ਨੇ ਨਿਲਸ ਦੀ 25ਵੀਂ ਚਾਲ 'ਚ ਊਟ ਦੀ ਗਲਤ ਚਾਲ ਦਾ ਫਾਇਦਾ ਚੁੱਕਦੇ ਹੋਏ 38 ਚਾਲਾਂ 'ਚ ਬਾਜ਼ੀ ਆਪਣੇ ਨਾਂ ਕਰ ਲਈ। ਇਸ ਜਿੱਤ ਦੇ ਨਾਲ ਹੁਣ ਉਸਦੇ 2 ਅੰਕ ਹੋ ਗਏ ਹਨ ਤੇ ਉਹ ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ, ਨੀਦਰਲੈਂਡ ਦੇ ਅਨੀਸ਼ ਗਿਰੀ, ਅਮਰੀਕਾ ਦੇ ਫਬਿਆਨੋ ਕਰੂਆਨਾ ਤੇ ਸਵੀਡਨ ਦੇ ਨਿਲਸ ਦੇ ਨਾਲ ਸਾਂਝੇ ਤੌਰ ’ਤੇ ਬੜ੍ਹਤ ’ਤੇ ਪਹੁੰਚ ਗਿਆ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।