ਹਰੀਕ੍ਰਿਸ਼ਨਾ ਨੇ ਰੂਸੀ ਗ੍ਰੈਡ ਮਾਸਟਰ ਨਾਲ ਅੰਕ ਵੰਡੇ

07/11/2017 7:08:23 PM

ਜਿਨੀਵਾ— ਭਾਰਤੀ ਗ੍ਰੈਂਡਮਾਸਟਰ ਪੀ. ਹਹੀਕ੍ਰਿਸ਼ਨਾ ਨੇ ਰੂਸੀ ਗ੍ਰੈਂਡਮਾਸਟਰ ਇਆਨ ਨੋਪੋਮਨੀਆਚਤਿਚ ਦੀ ਚੁਣੌਤੀ ਦਾ ਡੱਟ ਕੇ ਸਾਹਮਣਾ ਕਰਦੇ ਹੋਏ ਫਿਡੇ ਗ੍ਰਾਂ ਪ੍ਰੀ. ਸ਼ਤਰੰਜ ਟੂਰਨਾਮੈਂਟ ਵਿਚ ਪੰਜਵੇਂ ਦੌਰ ਦੀ ਬਾਜ਼ੀ ਡਰਾਅ ਖੇਡੀ। ਵਿਸ਼ਵ ਵਿਚ 22ਵੇਂ ਨੰਬਰ ਦੇ ਭਾਰਤੀ ਖਿਡਾਰੀ ਨੇ ਚਿੱਟੇ ਮੁਹਰਿਆਂ ਨਾਲ ਖੇਡਦੇ ਹੋਏ ਚੰਗੀ ਸ਼ੁਰੂਆਤ ਕੀਤੀ ਪਰ ਉਨ੍ਹਾਂ ਨੂੰ ਕੋਈ ਮੌਕਾ ਨਹੀਂ ਮਿਲਿਆ ਅਤੇ ਅੰਤ ਵਿਚ 51 ਚਾਲਾਂ ਦੇ ਬਾਅਦ ਦੋਵੇਂ ਖਿਡਾਰੀ ਅੰਕ ਵੰਡਣ 'ਤੇ ਸਹਿਮਤ ਹੋ ਗਏ। 

ਹਰੀਕ੍ਰਿਸ਼ਨਾ ਨੇ ਬਾਅਦ 'ਚ ਕਿਹਾ, ''ਅੱਜ ਦਾ ਮੈਚ ਕਾਫੀ ਤਣਾਅਪੂਰਨ ਸੀ। ਦੋਹਾਂ ਨੇ ਹੀ ਮੌਕੇ ਬਣਾਏ ਜਿਸ ਨਾਲ ਇਹ ਬਹੁਤ ਹੀ ਗੁੰਝਲਦਾਰ ਬਾਜ਼ੀ ਬਣ ਗਈ।'' ਹਰੀਕ੍ਰਿਸ਼ਨਾ ਦੇ ਹੁਣ ਪੰਜ ਵਿਚੋਂ ਤਿੰਨ ਅੰਕ ਹਨ ਅਤੇ ਉਹ ਲੇਵੋਨ ਆਰੋਨੀਅਨ, ਸ਼ਖਰੀਆਰ ਮਾਮੇਦਯਾਰੋਵ ਅਤੇ ਪੀਟਰ ਸ਼ਵਿਡਲਰ ਦੇ ਨਾਲ ਸਾਂਝੇ ਦੂਜੇ ਸਥਾਨ 'ਤੇ ਹਨ।  


Related News