ਹਰਫਤਿਹ ਸਿੰਘ ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ''ਚ ਗੋਲਡ ਜਿੱਤ ਕੇ ਗੁਰਦਾਸਪੁਰ ਦਾ ਨਾਂ ਕੀਤਾ ਰੌਸ਼ਨ
Wednesday, Nov 16, 2022 - 07:44 PM (IST)

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਰਹਿਣ ਵਾਲੇ ਹਰਫਤਿਹ ਸਿੰਘ ਨੇ ਛੋਟੀ ਉਮਰ ਵਿਚ ਹੀ ਵੱਡੀ ਉਪਲੱਬਧੀ ਹਾਸਲ ਕੀਤੀ ਹੈ 13 ਸਾਲ ਦੇ ਹਰਫਤਿਹ ਸਿੰਘ ਨੇ ਦੁਬਈ ਵਿੱਚ ਹੋਈਆਂ ਇੰਟਰਨੈਸ਼ਨਲ ਖੇਡਾਂ ਵਿਚੋਂ ਕਰਾਟੇ ਚੈਂਪੀਅਨਸ਼ਿਪ ਵਿਚੋਂ ਗੋਲਡ ਮੈਡਲ ਜਿੱਤਿਆ ਅਤੇ ਗੁਰਦਾਸਪੁਰ ਦਾ ਨਾਂ ਰੌਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਫਤਿਹ ਸਿੰਘ ਨੇ ਦੱਸਿਆ ਕਿ ਉਸ ਦਾ ਸੁਫ਼ਨਾ ਸੀ ਕਿ ਉਹ ਪੰਜਾਬ ਅਤੇ ਗੁਰਦਾਸਪੁਰ ਦਾ ਨਾਂ ਰੌਸ਼ਨ ਕਰੇ ਜਿਸ ਲਈ ਉਸ ਨੇ ਦਿਨ-ਰਾਤ ਮਿਹਨਤ ਕੀਤੀ ਅਤੇ ਦੁਬਈ ਵਿੱਚ ਹੋਈਆਂ ਇੰਟਰਨੈਸ਼ਨਲ ਕਰਾਟੇ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ।
ਦੂਜੇ ਪਾਸੇ ਹਰਫਤਿਹ ਸਿੰਘ ਦੇ ਕੋਚ ਸੰਨੀ ਨੇ ਦੱਸਿਆ ਕਿ ਹਰਫਤਿਹ ਸਿੰਘ ਬਹੁਤ ਹੀ ਮਿਹਨਤੀ ਬੱਚਾ ਹੈ ਉਨ੍ਹਾਂ ਨੇ ਕਿਹਾ ਕਿ ਹਰਫਤਿਹ ਸਿੰਘ ਛੁੱਟੀ ਵਾਲੇ ਦਿਨ ਵੀ ਅਭਿਆਸ ਕਰਨ ਲਈ ਆਉਂਦਾ ਸੀ ਉਨ੍ਹਾਂ ਨੇ ਕਿਹਾ ਕਿ ਅੱਜ ਉਸਦੀ ਮਿਹਨਤ ਨੇ ਰੰਗ ਲਿਆਂਦਾ ਹੈ ਅਤੇ ਹਰਫਤਿਹ ਸਿੰਘ ਮੈਦਾਨ ਫਤਿਹ ਕਰਕੇ ਹੀ ਘਰ ਵਾਪਸ ਪਰਤਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਫਤਿਹ ਦੇ ਜਤਨ ਨਾਲ ਕਰਾਟੇ ਸੈਂਟਰ ਦੇ ਬੱਚਿਆਂ ਵਿੱਚ ਵੀ ਬਹੁਤ ਜਿਆਦਾ ਖੁਸ਼ੀ ਹੈ।