ਓਲੰਪਿਕ ''ਚ ਬਿਹਤਰ ਕਰਨ ਲਈ ਕਾਫ਼ੀ ਤਿਆਗ ਕੀਤਾ ਹੈ : ਹਾਰਦਿਕ
Thursday, Nov 26, 2020 - 06:59 PM (IST)
ਬੈਂਗਲੁਰੂ— ਭਾਰਤੀ ਪੁਰਸ਼ ਹਾਕੀ ਟੀਮ ਦੇ ਮਿਡਫੀਲਡਰ ਹਾਰਦਿਕ ਸਿੰਘ ਦਾ ਕਹਿਣਾ ਹੈ ਕਿ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ 'ਚ ਬਿਹਤਰ ਪ੍ਰਦਰਸ਼ਨ ਕਰਨ ਲਈ ਟੀਮ ਕਾਫ਼ੀ ਤਿਆਗ ਕਰ ਰਹੀ ਹੈ ਤੇ ਇਹ ਉਦੋਂ ਹੀ ਸਫਲ ਹੋਵੇਗਾ ਜਦੋਂ ਟੀਮ ਚੰਗਾ ਪ੍ਰਦਰਸ਼ਨ ਕਰੇਗੀ। ਹਾਰਦਿਕ 2016 'ਚ ਐੱਫ. ਆਈ. ਐੱਚ. ਜੂਨੀਅਰ ਪੁਰਸ਼ ਵਿਸ਼ਵ ਕੱਪ ਨਹੀਂ ਖੇਡ ਸਕੇ ਸਨ ਪਰ ਉਹ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਸੀਨੀਅਰ ਪੁਰਸ਼ ਸੰਭਾਵੀ ਗਰੁੱਪ ਦਾ ਹਿੱਸਾ ਹਨ।
ਇਹ ਵੀ ਪੜ੍ਹੋ : IND vs AUS: 8 ਮਹੀਨੇ ਬਾਅਦ ਖੇਡੇਗੀ ਟੀਮ ਇੰਡੀਆ ਪਹਿਲਾ ਕੌਮਾਂਤਰੀ ਮੈਚ, ਇੰਝ ਹੋ ਸਕਦੀ ਹੈ ਟੀਮ
ਉਨ੍ਹਾਂ ਦਾ ਮੰਨਣਾ ਹੈ ਕਿ ਟੀਮ 'ਚ ਸੀਨੀਅਰ ਖਿਡਾਰੀਆਂ ਦੇ ਸ਼ਾਮਲ ਰਹਿਣ ਨਾਲ ਉਨ੍ਹਾਂ ਨੂੰ ਆਪਣਾ ਹੁਨਰ ਵਧਾਉਣ 'ਚ ਮਦਦ ਮਿਲੀ ਹੈ। ਹਾਰਦਿਕ ਨੇ ਕਿਹਾ, ''ਅਸੀਂ ਇਕ ਛੋਟੇ ਜੈਵ ਸੁਰੱਖਿਆ ਵਾਤਾਵਰਨ 'ਚ ਰਹਿ ਰਹੇ ਹਾਂ ਜਿਸ ਨਾਲ ਸਾਨੂੰ ਇਕ ਦੂਜੇ ਨੂੰ ਜਾਨਣ 'ਚ ਮਦਦ ਮਿਲੀ ਹੈ। ਅਸੀਂ ਕਰੀਬ ਪਿਛਲੇ ਚਾਰ ਮਹੀਨਿਆਂ ਤੋਂ ਆਪਣੇ ਪਰਿਵਾਰਾਂ ਤੋਂ ਦੂਰ ਹਾਂ। ਅਸੀਂ ਓਲੰਪਿਕ 'ਚ ਬਿਹਤਰ ਪ੍ਰਦਰਸ਼ਨ ਕਰਨ ਲਈ ਤਿਆਗ ਕਰ ਰਹੇ ਹਾਂ। ਇਹ ਸਾਡਾ ਅਸਲ ਟੀਚਾ ਹੈ।''
ਇਹ ਵੀ ਪੜ੍ਹੋ : 8 ਫੇਰੇ ਲੈ ਕੇ ਇਕ-ਦੂਜੇ ਦੇ ਹੋਏ ਸੰਗੀਤਾ ਫੋਗਾਟ ਅਤੇ ਬਜਰੰਗ, ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
2016 ਜੂਨੀਅਰ ਵਿਸ਼ਵ ਕੱਪ ਦਾ ਹਿੱਸਾ ਨਹੀਂ ਹੋਣ 'ਤੇ ਉਨ੍ਹਾਂ ਕਿਹਾ, ''ਜੂਨੀਅਰ ਵਿਸ਼ਵ ਕੱਪ 'ਚ ਟੀਮ ਦਾ ਹਿੱਸਾ ਨਹੀਂ ਹੋਣ 'ਤੇ ਮੈਨੂੰ ਦੁਖ ਹੋਇਆ ਸੀ ਜਿਸ 'ਚ ਭਾਰਤ ਨੇ ਫ਼ਾਈਨਲ 'ਚ ਬੈਲਜੀਅਮ ਨੂੰ ਹਰਾਇਆ ਸੀ। ਮੈਂ ਰਿਜ਼ਰਵ ਦਾ ਹਿੱਸਾ ਸੀ ਪਰ ਮੈਂ ਟੀਮ 'ਚ ਸ਼ਾਮਲ ਨਹੀਂ ਹੋ ਸਕਿਆ ਸੀ। ਇਸ ਨਾਲ ਮੈਨੂੰ ਹੋਰ ਮਜ਼ਬੂਤ ਹੋਣ ਤੇ ਆਪਣੇ ਖੇਡ 'ਚ ਸੁਧਾਰ ਲਿਆਉਣ 'ਚ ਮਦਦ ਮਿਲੀ।''