ਹਾਰਦਿਕ ਪੰਡਯਾ ਨੇ 5 ਕਰੋੜ ਰੁਪਏ ਦੀਆਂ ਜ਼ਬਤ ਘੜੀਆਂ ਬਾਰੇ ਟਵੀਟ ਕਰਕੇ ਦਿੱਤੀ ਸਫ਼ਾਈ
Tuesday, Nov 16, 2021 - 12:40 PM (IST)
ਨਵੀਂ ਦਿੱਲੀ- ਹਾਰਦਿਕ ਪੰਡਯਾ ਨੇ ਮੁੰਬਈ ਏਅਰਪੋਰਟ 'ਤੇ ਕਸਟਮ ਵਿਭਾਗ ਵਲੋਂ ਜ਼ਬਤ ਕੀਤੀਆਂ ਆਪਣੀਆਂ ਮਹਿੰਗੀਆਂ ਘੜੀਆਂ 'ਤੇ ਸਫਾਈ ਦਿੱਤੀ ਹੈ। ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੇ ਇਸ ਦੇ ਪਿੱਛੇ ਦਾ ਪੂਰਾ ਸਚ ਦੱਸਿਆ ਹੈ। ਦਰਅਸਲ ਅਜਿਹੀ ਖ਼ਬਰ ਆ ਰਹੀ ਸੀ ਕਿ ਟੀ-20 ਵਰਲਡ ਕੱਪ 2021 'ਚ ਭਾਰਤ ਦੀ ਮੁਹਿੰਮ ਖ਼ਤਮ ਹੋਣ ਦੇ ਬਾਅਦ ਟੀਮ ਇੰਡੀਆ ਨਾਲ ਦੁਬਈ ਤੋਂ ਮੁੰਬਈ ਪਰਤੇ ਹਾਰਦਿਕ ਪੰਡਯਾ ਤੋਂ ਏਅਰਪੋਰਟ ਕਸਟਮ ਵਿਭਾਗ ਨੇ 2 ਮਹਿੰਗੀਆਂ ਘੜੀਆਂ ਨੂੰ ਜ਼ਬਤ ਕੀਤਾ। ਉਨ੍ਹਾਂ ਦੀਆਂ ਇਨ੍ਹਾਂ ਘੜੀਆਂ ਦੀ ਕੀਮਤ ਕਰੀਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਸ ਮਾਮਲੇ 'ਤੇ ਮੰਗਲਵਾਰ ਸਵੇਰੇ ਹਾਰਦਿਕ ਪੰਡਯਾ ਨੇ ਟਵੀਟ ਕਰਕੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ 15 ਨਵੰਬਰ ਦੀ ਸਵੇਰ ਦੁਬਈ ਤੋਂ ਮੁੰਬਈ ਪਰਤਨ 'ਤੇ ਦੁਬਈ ਤੋਂ ਜੋ ਮੈਂ ਜੋ ਸਾਮਾਨ ਖ਼ਰੀਦ ਦੇ ਲਿਆਇਆ ਸੀ, ਮੈਂ ਉਸ ਦੀ ਕਸਟਮ ਡਿਊਟੀ ਅਦਾ ਕਨ ਲਈ ਏਅਰਪੋਰਟ 'ਤੇ ਮੌਜੂਦ ਕਸਟਮ ਕਾਊਂਟਰ 'ਤੇ ਗਿਆ ਸੀ। ਮੇਰੇ ਬਾਰੇ 'ਚ ਸੋਸ਼ਲ ਮੀਡੀਆ 'ਤੇ ਗ਼ਲਤ ਜਾਣਕਾਰੀ ਫ਼ੈਲਾਈ ਜਾ ਰਹੀ ਹੈ। ਮੈਂ ਖ਼ੁਦ ਸਾਰੇ ਸਾਮਾਨ ਦੀ ਜਾਣਕਾਰੀ ਏਅਰਪੋਰਟ 'ਤੇ ਮੌਜੂਦ ਕਸਟਮ ਅਧਿਕਾਰੀਆਂ ਨੂੰ ਦਿੱਤੀ ਹੈ।
— hardik pandya (@hardikpandya7) November 16, 2021
ਕਸਟਮ ਡਿਪਾਰਟਮੈਂਟ ਨੇ ਮੇਰੇ ਤੋਂ ਸਾਰੇ ਦਸਤਾਵੇਜ਼ ਮੰਗੇ। ਉਹ ਫਿਲਹਾਲ ਸਾਮਾਨ ਦੀ ਸਹੀ ਡਿਊਟੀ ਦਾ ਮੁਲਾਂਕਣ ਕਰਨ 'ਚ ਜੁੱਟੇ ਹੋਏ ਹਨ। ਮੈਂ ਪੂਰੀ ਡਿਊਟੀ ਭਰਨ ਨੂੰ ਤਿਆਰ ਹਾਂ ਤੇ ਸੋਸ਼ਲ ਮੀਡੀਆ 'ਤੇ ਜੋ ਘੜੀ ਦੀ ਕੀਮਤ 5 ਕਰੋੜ ਦੱਸੀ ਜਾ ਰਹੀ ਹੈ, ਉਹ ਗ਼ਲਤ ਹੈ। ਘੜੀ 1.5 ਕਰੋੜ ਰੁਪਏ ਦੀ ਹੈ। ਹਾਰਦਿਕ ਪੰਡਯਾ ਨੇ ਕਿਹਾ ਕਿ ਮੈਂ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ ਤੇ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਦਾ ਸਨਮਾਨ ਕਰਦਾ ਹਾਂ। ਮੈਨੂੰ ਮੁੰਬਈ ਕਸਟਮਸ ਡਿਪਾਰਟਮੈਂਟ ਦਾ ਪੂਰਾ ਸਹਿਯੋਗ ਮਿਲਿਆ ਹੈ ਤੇ ਮੈਂ ਵੀ ਮੁਲਾਂਕਣ ਨੂੰ ਲੈ ਕੇ ਪੂਰਾ ਸਹਿਯੋਗ ਕਰਨ ਨੂੰ ਤਿਆਰ ਹਾਂ ਤੇ ਦੁਬਈ ਤੋਂ ਜੋ ਵੀ ਸਾਮਾਨ ਖ਼ਰੀਦ ਕੇ ਲਿਆਇਆ ਹਾਂ, ਉਸ ਨਾਲ ਜੁੜੇ ਬਿੱਲ ਤੇ ਤਮਾਮ ਦਸਤਾਵੇਜ਼ ਦੇਣ ਨੂੰ ਤਿਆਰ ਹਾਂ। ਹਾਰਦਿਕ ਦੇ ਕੋਲ ਪਾਟੇਕ ਫਿਲਿਪ ਨਾਟਿਲਸ ਪਲੈਟੀਨਮ 5711 ਸਮੇਤ ਰੇਅਰ ਤੇ ਸਭ ਤੋਂ ਮਹਿੰਗੇ ਬ੍ਰਾਂਡ ਦੀਆਂ ਘੜੀਆਂ ਦਾ ਕੁਲੈਕਸ਼ਨ ਹੈ।
ਇਹ ਵੀ ਪੜ੍ਹੋ : ICC ਦੀ ਟੀ20 ਵਿਸ਼ਵ ਕੱਪ ਟੀਮ ਦਾ ਐਲਾਨ, ਕਿਸੇ ਭਾਰਤੀ ਖਿਡਾਰੀ ਨੂੰ ਜਗ੍ਹਾ ਨਹੀਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।