ਜਲਦ ਪਿਤਾ ਬਣਨ ਵਾਲੇ ਨੇ ਹਾਰਦਿਕ, ਪਤਨੀ ਨਾਲ ਸ਼ੇਅਰ ਕੀਤੀ ਰੋਮਾਂਟਿਕ ਤਸਵੀਰ

Saturday, Jul 25, 2020 - 04:06 PM (IST)

ਜਲਦ ਪਿਤਾ ਬਣਨ ਵਾਲੇ ਨੇ ਹਾਰਦਿਕ, ਪਤਨੀ ਨਾਲ ਸ਼ੇਅਰ ਕੀਤੀ ਰੋਮਾਂਟਿਕ ਤਸਵੀਰ

ਸਪੋਰਟਸ ਡੈਸਕ– ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਜਲਦ ਪਿਤਾ ਬਣਨ ਵਾਲੇ ਹਨ। ਉਨ੍ਹਾਂ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਨੇ ਬੇਬੀ ਬੰਪ ਨਾਲ ਕੁਝ ਦਿਨ ਪਹਿਲਾਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਹੁਣ ਹਾਰਦਿਕ ਨੇ ਆਪਣੀ ਪਤਨੀ ਨਤਾਸ਼ਾ ਨਾਲ ਇਕ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਨੂੰ ਪ੍ਰਸ਼ੰਸਕ ਵੀ ਖੂਬ ਪਸੰਦ ਕਰ ਰਹੇ ਹਨ। ਇੰਨਾ ਹੀ ਨਹੀਂ ਭਾਰਤੀ ਟੀਮ ਦੇ ਸਟਾਰ ਖਿਡਾਰੀ ਕੇ.ਐੱਲ. ਰਾਹੁਲ ਅਤੇ ਭਾਰਤੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਦਿਲ ਵਾਲੀ ਇਮੋਜੀ ਵਾਲਾ ਕੁਮੈਂਟ ਕੀਤਾ ਹੈ। 

PunjabKesari

ਉਥੇ ਹੀ ਕ੍ਰਿਕਟ ਦੀ ਗੱਲ ਕਰੀਏ ਤਾਂ ਇਹ ਆਊਲਰਾਊਂਡਰ ਪਿਛਲੇ ਸਾਲ ਸਤੰਬਰ ’ਚ ਆਪਣਾ ਆਖਰੀ ਮੈਚ ਖੇਡਿਆ ਸੀ ਕਿਉਂਕਿ ਉਸ ਨੂੰ ਇੰਜਰੀ ਹੋ ਗਈ ਸੀ। ਇੰਜਰੀ ਤੋਂ ਬਾਅਦ ਸਰਜਰੀ ਕਰਵਾਈ ਗਈ ਅਤੇ ਠੀਕ ਹੋਣ ਤੋਂ ਬਾਅਦ ਕੋਰੋਨਾਵਾਇਰਸ ਦੇ ਚਲਦੇ ਤਾਲਾਬੰਦੀ ਹੋ ਗਈ ਸੀ। 

PunjabKesari

ਜ਼ਿਕਰਯੋਗ ਹੈ ਕਿ ਹਾਰਦਿਕ ਦੇ ਕ੍ਰਿਕਟ ਕਰੀਏ ’ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਹੁਣ ਤਕ 11 ਟੈਸਟ ਮੈਚਾਂ ਦੀਆਂ 18 ਪਾਰੀਆਂ ’ਚ 532 ਦੌੜਾਂ ਬਣਾਈਆਂ ਹਨ। ਜਿਸ ਵਿਚ ਇਕ ਸੈਂਕੜਾਂ ਅਤੇ 4 ਅਰਧ ਸੈਂਕੜੇ ਸ਼ਾਮਲ ਹਨ। ਵਨ-ਡੇ ਦੀ ਗੱਲ ਕਰੀਏ ਤਾਂ ਹਾਰਦਿਕ ਨੇ 54 ਮੈਚਾਂ ਦੀਆਂ 38 ਪਾਰੀਆਂ ’ਚ ਬੱਲੇਬਾਜ਼ੀ ਕਰਦੇ ਹੋਏ 29.9 ਦੀ ਔਸਤ ਨਾਲ 957 ਦੌੜਾਂ ਬਣਾਈਆਂ ਹਨ। ਇਸ ਵਿਚ 4 ਅਰਧ ਸੈਂਕੜੇ ਵੀ ਸ਼ਾਮਲ ਹਨ। ਟੀ-20 ਦੀ ਗੱਲ ਕਰੀਏ ਤਾਂ ਇਸ ਖਿਡਾਰੀ ਨੇ 40 ਮੈਚਾਂ ਦੀਆਂ 25 ਪਾਰੀਆਂ ’ਚ 310 ਦੌੜਾਂ ਬਣਾਈਆਂ ਹਨ। 


author

Rakesh

Content Editor

Related News