''DJ ਵਾਲੇ ਬਾਬੂ'' ਫੇਮ ਮਾਡਲ ਨਾਲ ਪਿਆਰ ਦੀਆਂ ਪੀਂਘਾਂ ਚੜ੍ਹਾ ਰਿਹੈ ਹਾਰਦਿਕ ਪੰਡਯਾ

11/04/2019 7:26:59 PM

ਨਵੀਂ ਦਿੱਲੀ : ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ ਤੇ ਮਡਾਲ ਨਤਾਸਾ ਸਟੈਨਕੋਵਿਚ ਮੁੰਬਈ ਦੇ ਬਾਂਦ੍ਰਾ ਵਿਚ ਡਿਨਰ ਡੇਟ 'ਤੇ ਇਕ ਵਾਰ ਫਿਰ ਇਕੱਠੇ ਦੇਖੇ ਗਏ। ਬੀਤੇ ਦਿਨੀਂ ਹਾਰਦਿਕ ਨੇ ਰਿਐਲਿਟੀ ਸ਼ੋਅ 'ਨੱਚ ਬਲੀਏ-9' ਦੀ ਕੰਟੈਸਟੈਂਟ ਨਤਾਸ਼ਾ ਲਈ ਵੋਟਿੰਗ ਦੀ ਅਪੀਲ ਵੀ ਕੀਤੀ ਸੀ। ਹੁਣ ਉਨ੍ਹਾਂ ਦੇ ਦੁਬਾਰਾ ਇਕੱਠੇ ਸਪਾਟ ਹੋਣ ਤੋਂ ਇਸ਼ਾਰਾ ਮਿਲ ਗਿਆ ਹੈ ਕਿ ਦੋਵੇਂ ਪਿਆਰ ਦੀਆਂ ਪੀਂਘਾਂ ਵਧਾ ਰਹੇ ਹਨ। ਨਤਾਸ਼ਾ ਮੂਲ ਰੂਪ ਨਾਲ ਸਰਬੀਆ ਦੀ ਰਹਿਣ ਵਾਲੀ ਹੈ। ਉਹ ਪਹਿਲੀ ਵਾਰ ਬਾਲੀਵੁਡ ਰੈਪਰ ਬਾਦਸ਼ਾਹ ਦੇ ਗੀਤ 'ਡੀ. ਜੇ. ਵਾਲੇ ਬਾਬੂ' ਵਿਚ ਬਤੌਰ ਮਾਡਲ ਸਾਹਮਣੇ ਆਈ ਸੀ। ਇਸ ਤੋਂ ਬਾਅਦ ਉਹ ਰਿਐਲਿਟੀ ਪ੍ਰੋਗਰਾਮ ਵਿਚ ਦੇਖੀ ਜਾਣ ਲੱਗੀ। ਨਤਾਸਾ ਨੇ ਤਿੰਨ ਸਾਲ ਦੀ ਉਮਰ ਵਿਚ ਡਾਂਸ ਸਿੱਖਣਾ ਸ਼ੁਰੂ ਕੀਤਾ ਸੀ। 17 ਸਾਲ ਦੀ ਉਮਰ ਵਿਚ ਉਸ ਨੇ 'ਮਾਡਰਨ ਸਕੂਲ ਆਫ ਬੈਲੇ' ਵਿਚ ਦਾਖਲਾ ਲਿਆ। 2010 ਵਿਚ ਮਿਸ ਸਪੋਰਟਸ ਸਰਬੀਆ ਦਾ ਖਿਤਾਬ ਜਿੱਤਣ ਤੋਂ ਬਾਅਦ ਐਕਟਿੰਗ ਤੇ ਡਾਂਸ ਵਿਚ ਕਰੀਅਰ ਬਣਾਉਣ ਦੀ ਠਾਣ ਲਈ ਸੀ। ਖਬਰਾਂ ਦੀ ਮੰਨੀਏ ਤਾਂ ਹਾਰਦਿਕ ਨਤਾਸਾ ਨੂੰ ਆਪਣੇ ਪਰਿਵਾਰ ਨਾਲ ਵੀ ਮਿਲਵਾ ਚੁੱਕਾ ਹੈ।

PunjabKesari

ਜ਼ਿਕਰਯੋਗ ਹੈ ਕਿ ਹਾਰਦਿਕ ਪੰਡਯਾ ਨੂੰ ਬਾਲੀਵੁਡ ਸੇਲੇਬਸ ਕਾਫੀ ਰਾਸ ਆਉਂਦੀ ਹੈ। ਇਸੇ ਕ੍ਰਮ ਵਿਚ ਉਸਦਾ ਨਾਂ ਈਸ਼ਾ ਗੁਪਤਾ, ਉਰਵਸ਼ੀ ਰੋਤੇਲਾ ਤੇ ਐਲੀ ਅਵਰਾਮ ਦੇ ਨਾਲ ਵੀ ਜੁੜ ਚੁੱਕਾ ਹੈ। ਐਲੀ ਅਵਰਾਮ ਤਾਂ ਹਾਰਦਿਕ ਦੇ ਭਰਾ ਕਰੁਣਲਾ ਦੇ ਵਿਆਹ ਵਿਚ ਵੀ ਆਈ ਸੀ। ਤਦ ਹਾਰਦਿਕ ਤੇ ਐਲੀ ਦੋਵੇਂ ਇਕੱਠੇ ਵਿਆਹ ਵਿਚ ਘੁੰਮ ਰਹੇ ਸਨ, ਜਿਸ ਤੋਂ ਕਿਆਸਾਂ ਲਗਾਈਆਂ ਜਾ ਰਹੀਆਂ ਸਨ ਕਿ ਦੋਵਾਂ ਵਿਚਾਲੇ ਗੱਲਬਾਤ ਕਾਫੀ ਅੱਗੇ ਵਧ ਚੁੱਕੀ ਹੈ ਹਾਲਾਂਕ ਐਲੀ ਨੇ ਬਾਅਦ ਵਿਚ ਹਾਰਦਿਕ ਨਾਲ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ।


Related News