ਹਾਰਦਿਕ ਪੰਡਯਾ ਦੇ ਬੇਟੇ ਦਾ ਹੋਇਆ ਨਾਮਕਰਣ, ਤੋਹਫ਼ੇ 'ਚ ਨੰਨ੍ਹੇ ਮਹਿਮਾਨ ਨੂੰ ਮਿਲੀ ਮਰਸੀਡੀਜ਼ ਕਾਰ

Tuesday, Aug 18, 2020 - 12:47 PM (IST)

ਹਾਰਦਿਕ ਪੰਡਯਾ ਦੇ ਬੇਟੇ ਦਾ ਹੋਇਆ ਨਾਮਕਰਣ, ਤੋਹਫ਼ੇ 'ਚ ਨੰਨ੍ਹੇ ਮਹਿਮਾਨ ਨੂੰ ਮਿਲੀ ਮਰਸੀਡੀਜ਼ ਕਾਰ

ਸਪੋਰਟਸ ਡੈਸਕ : ਹਾਲ ਹੀ ਵਿਚ ਪਿਤਾ ਬਣੇ ਭਾਰਤੀ ਟੀਮ ਦੇ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਨੇ ਆਪਣੇ ਨੰਨ੍ਹੇ ਬੇਟੇ ਦਾ ਨਾਮਕਰਣ ਕਰ ਲਿਆ ਹੈ। ਦੱਸ ਦੇਈਏ ਕਿ ਉਨ੍ਹਾਂ ਦੀ ਪਤਨੀ ਨਤਾਸ਼ਾ ਸਟੇਨਕੋਵਿਕ ਨੇ ਬੀਤੇ ਦਿਨੀਂ ਬੇਟੇ ਨੂੰ ਜਨਮ ਦਿੱਤਾ ਸੀ। ਬੇਟੇ ਦਾ ਨਾਮ ਪੰਡਯਾ ਨੇ ਇੰਸਟਾਗ੍ਰਾਮ ਜ਼ਰੀਏ ਪ੍ਰਸ਼ਸੰਕਾਂ ਨੂੰ ਦੱਸਿਆ।

ਇਹ ਵੀ ਪੜ੍ਹੋ: ਰੋਮਾਂਟਿਕ ਹੋਏ ਹਾਰਦਿਕ ਪੰਡਯਾ ਅਤੇ ਨਤਾਸ਼ਾ, ਪ੍ਰਸ਼ੰਸਕ ਬੋਲੇ- 'ਬਸ ਕਰ ਪਗਲੇ, ਮਾਰ ਡਾਲੇਗਾ ਕਿਆ'

PunjabKesari

ਦਰਅਸਲ ਹਾਰਦਿਕ ਪੰਡਯਾ ਦੇ ਬੇਟੇ ਲਈ ਇਕ ਕਾਰ ਡੀਲਰ ਕੰਪਨੀ ਮਰਸੀਡੀਜ਼ -ਏ.ਐਮ.ਜੀ. ਨੇ ਇਸ ਕਾਰ ਦੇ ਮਾਡਲ ਵਾਲੀ ਖਿਡੌਣਾ ਕਾਰ ਗਿਫ਼ਟ ਵਿਚ ਭੇਜੀ ਹੈ। ਹਾਰਦਿਕ ਨੇ ਇਸ ਗਿਫਟ ਲਈ ਕੰਪਨੀ ਦਾ ਧੰਨਵਾਦ ਕੀਤਾ ਅਤੇ ਆਪਣੇ ਬੇਟੇ ਦਾ ਨਾਮ ਵੀ ਲਿਖਿਆ।

PunjabKesari

ਹਾਰਦਿਕ ਨੇ ਲਿਖਿਆ, ਅਗਸਤਿਆ ਦੀ ਪਹਿਲੀ ਏ.ਐਮ.ਜੀ. ਲਈ ਧੰਨਵਾਦ ਏ.ਐਮ.ਜੀ. ਬੈਂਗਲੋਰ। ਯਾਨੀ ਹਾਰਦਿਕ ਅਤੇ ਨਤਾਸ਼ਾ ਨੇ ਆਪਣੇ ਬੇਟੇ ਦਾ ਨਾਮ ਅਗਸਤਿਆ ਰੱਖਿਆ ਹੈ। ਹਾਰਦਿਕ ਨੇ ਇਸ ਖਿਡੌਣੇ ਨਾਲ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਹ ਖਿਡੌਣਾ ਕਾਰ 'ਤੇ ਬੈਠੇ ਹੋਏ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਅੱਜ ਮਿਲ ਸਕਦਾ ਹੈ IPL ਨੂੰ ਨਵਾਂ ਟਾਈਟਲ ਸਪਾਂਸਰ, ਪਤੰਜਲੀ ਹੋਈ ਦੌੜ 'ਚੋਂ ਬਾਹਰ

PunjabKesari

ਪਿਤਾ ਬਨਣ ਦੇ ਬਾਅਦ ਤੋਂ ਹੀ ਹਾਰਦਿਕ ਪਿਤਾ ਹੋਣ ਦੀਆਂ ਸਾਰੀਆਂ ਜਿੰਮੇਦਾਰੀਆਂ ਬਖੂਬੀ ਨਿਭਾ ਰਹੇ ਹਨ। ਉਹ ਸਮੇਂ-ਸਮੇਂ 'ਤੇ ਸੋਸ਼ਲ ਮੀਡੀਆ 'ਤੇ ਆਪਣੀ ਪਿਤਾ ਵਾਲੀ ਡਿਊਟੀਜ਼ ਨਿਭਾਉਂਦੇ ਹੋਏ ਵੀ ਆਪਣੀਆਂ ਤਸਵੀਰਾਂ ਪ੍ਰਸ਼ੰਸਕਾ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ।

ਇਹ ਵੀ ਪੜ੍ਹੋ: ਜਨਤਾ ਨੂੰ ਝਟਕਾ, ਪੈਟਰੋਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਹੋਇਆ ਵਾਧਾ, ਜਾਣੋ ਅੱਜ ਦੇ ਨਵੇਂ ਭਾਅ


author

cherry

Content Editor

Related News