ਹਾਰਦਿਕ ਪੰਡਯਾ ਨੇ ਖਰੀਦੀ 4.08 ਕਰੋੜ ਦੀ ਲੈਂਬੋਰਗਿਨੀ!, ਭਰਾ ਨਾਲ ਨਿਕਲੇ ਸ਼ਹਿਰ ਦੀ ਸੈਰ ''ਤੇ (Video)

08/17/2019 6:12:08 PM

ਸਪੋਰਟਸ ਡੈਸਕ : ਆਪਣੇ ਖਰਚੀਲੇ ਲਾਈਫ ਸਟਾਈਲ ਨਾਲ ਮਸ਼ਹੂਰ ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਸੁਪਰਕਾਰ ਖਰੀਦੀ ਹੈ ਅਤੇ ਉਹ ਆਪਣੇ ਭਰਾ ਕਰੁਣਾਲ ਨਾਲ ਸਿਟੀ ਰਾਈਡ ਦਾ ਮਜ਼ਾ ਲੈਂਦੇ ਨਜ਼ਰ ਆਏ। ਹਾਰਦਿਕ ਅਤੇ ਉਨ੍ਹਾਂ ਦਾ ਭਰਾ ਕਰੁਣਾਲ ਮੁੰਬਈ ਦੇ ਬਾਂਦਰਾ 'ਚ ਸੰਤਰੀ ਰੰਗ ਦੀ ਲੈਂਬੋਰਗਿਨੀ 'ਚ ਸਵਾਰ ਸਨ ਅਤੇ ਇਸ ਦੌਰਾਨ ਕਿਸੇ ਨੇ ਉਨ੍ਹਾਂ ਦੀ ਵੀਡੀਓ ਸ਼ੂਟ ਕਰ ਲਈ। ਇਸ ਦੌਰਾਨ ਜਿੱਥੇ ਹਾਰਦਿਕ ਡਰਾਇਵਿੰਗ ਸੀਟ 'ਤੇ ਸਨ ਉਥੇ ਹੀ ਕਰੁਣਾਲ ਉਨ੍ਹਾਂ ਦੇ ਨਾਲ ਪੈਸੇਂਜਰ ਸੀਟ 'ਤੇ ਬੈਠੇ ਸਨ। ਇਸ ਸੁਪਰਕਾਰ ਦਾ ਨਾਂ ਲੈਂਬੋਰਗਿਨੀ ਹੁਰਾਕੈਨ ਈਵੀਓ ਹੈ।  

ਕੀਮਤ ਹੈ 4 ਕਰੋੜ ਤੋਂ ਜ਼ਿਆਦਾ
ਲੈਂਬੋਰਗਿਨੀ ਹੁਰਾਕੈਨ ਈਵੀਓ ਦੀ ਗੱਲ ਕਰੀਏ ਤਾਂ ਇਸ 'ਚ 5204 ਸੀ. ਸੀ. ਦਾ ਇੰਜਣ ਲਗਾ ਹੈ ਜੋ 7 ਸਪੀਡ ਡਿਊਲ ਕਲਚ ਟਰਾਂਸਮਿਸ਼ਨ ਦੀ ਮਦਦ ਨਾਲ 640 ਬੀ. ਐੱਚ. ਪੀ ਦੀ ਤਾਕਤ ਅਤੇ 600 ਐੱਨ. ਐੱਮ ਦਾ ਟਾਰਕ ਪੈਦਾ ਕਰਦਾ ਹੈ। ਜਿੱਥੋਂ ਤੱਕ ਕੀਮਤ ਦੀ ਗੱਲ ਹੈ ਤਾਂ ਮੁੰਬਈ 'ਚ ਇਸ ਸੁਪਰਕਾਰ ਦੀ ਕੀਮਤ 4.08 ਕਰੋੜ ਰੁਪਏ ਹੈ। 

 
 
 
 
 
 
 
 
 
 
 
 
 
 

Boyz on Road with their Sexiest Car 🚘: Hardik Pandya Krunal Pandya with brand new car Lamborghini Clicked today in City ! #hardikpandya #krunalpandya #entertainment #photography #paparazzi #mumbai #yogenshah @yogenshah_s

A post shared by yogen shah (@yogenshah_s) on Aug 16, 2019 at 2:31am PDT

 ਹਾਰਦਿਕ ਪੰਡਯਾ ਭਾਰਤੀ ਟੀਮ 'ਚ ਆਪਣੀ ਖਾਸ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ ਹਨ ਅਤੇ ਵਰਲਡ ਕੱਪ ਦੌਰਾਨ ਟੀਮ ਨੂੰ ਸੈਮੀਫਾਈਨਲ ਤੱਕ ਪਹੁੰਚਾਉਣ 'ਚ ਉਸ ਨੇ ਅਹਿਮ ਯੋਗਦਾਰ ਦਿੱਤਾ ਸੀ। ਜਿੱਥੋਂ ਤੱਕ ਕਰੁਣਾਲ ਦੀ ਗੱਲ ਹੈ ਤਾਂ ਉਹ ਵੈਸਟਇੰਡੀਜ਼ ਖਿਲਾਫ ਖੇਡੀ ਗਈ ਭਾਰਤ ਦੀ ਟੀ20 ਇੰਟਰਨੈਸ਼ਨਲ ਟੀਮ ਦਾ ਹਿੱਸਾ ਰਹੇ ਅਤੇ ਟੀਮ ਨੇ 3-0 ਨਾਲ ਸੀਰੀਜ਼ 'ਤੇ ਕਬਜਾ ਕੀਤਾ। ਇਸ ਸੀਰੀਜ਼ ਦੌਰਾਨ ਕਰੁਣਾਲ ਨੇ ਤਿੰਨ ਵਿਕਟਾਂ ਆਪਣੇ ਨਾਂ ਕੀਤੀਆਂ।


Related News