ਹਾਰਦਿਕ ਪੰਡਯਾ ਦੇ ਜਨਮਦਿਨ ''ਤੇ ਨਤਾਸ਼ਾ ਨੇ ਲਿਖਿਆ ਖ਼ਾਸ ਸੰਦੇਸ਼, ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ
Sunday, Oct 11, 2020 - 04:53 PM (IST)
ਸਪੋਰਟਸ ਡੈਸਕ : ਕ੍ਰਿਕਟਰ ਹਾਰਦਿਕ ਪੰਡਯਾ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੇ ਹਨ ਅਤੇ ਉਹ ਆਪਣੇ ਪਰਿਵਾਰ ਤੋਂ ਦੂਰ ਦੁਬਈ ਵਿਚ ਆਈ.ਪੀ.ਐਲ. ਮੈਚ ਖੇਡਣ ਲਈ ਗਏ ਹੋਏ ਹਨ। ਅਜਿਹੇ ਵਿਚ ਉਨ੍ਹਾਂ ਨੂੰ ਯਾਦ ਕਰਦੇ ਹੋਏ ਹਾਰਦਿਕ ਦੀ ਪਤਨੀ ਨਤਾਸ਼ਾ ਸਟਾਨਕੋਵਿਕ ਨੇ ਰੋਮਾਂਟਿਕ ਤਸਵੀਰਾਂ ਸਾਂਝੀਆਂ ਕਰਕੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ: IPL 2020 : ਮੁਹੰਮਦ ਸ਼ਮੀ ਨੇ ਰਚਿਆ ਇਤਿਹਾਸ, ਹਾਸਲ ਕੀਤੀ ਖ਼ਾਸ ਉਪਲੱਬਧੀ
ਹਾਰਦਿਕ ਲਈ ਨਤਾਸ਼ਾ ਨੇ ਸੰਦੇਸ਼ ਵਿਚ ਲਿਖਿਆ, 'ਜਨਮਦਿਨ ਦੀਆਂ ਸ਼ੁਭਕਾਮਨਾਵਾਂ ਮੇਰੇ ਸਭ ਤੋਂ ਖ਼ਾਸ ਦੋਸਤ, ਮੇਰਾ ਪਿਆਰ। ਤੁਸੀਂ ਸਾਡੀ ਜ਼ਿੰਦਗੀ ਵਿਚ ਖੁਸ਼ੀ ਅਤੇ ਉਤਸ਼ਾਹ ਲੈ ਕੇ ਆਏ। ਮੈਂ ਹਰ ਉਸ ਪਲ ਲਈ ਸ਼ੁੱਕਰਗੁਜ਼ਾਰ ਹਾਂ, ਜੋ ਅਸੀਂ ਇਕੱਠੇ ਬਿਤਾਏ। ਮੇਰੇ ਕੋਲੋਂ ਇੰਤਜ਼ਾਰ ਨਹੀਂ ਹੋ ਰਿਹਾ ਹੈ। ਖ਼ਾਸ ਕਰਕੇ ਪੁੱਤਰ ਅਗਸਤਯ ਨਾਲ ਤੁਹਾਡਾ ਸਮਾਂ ਬਿਤਾਉਣ ਦਾ, ਕਿਉਂਕਿ ਸਭ ਤੋਂ ਜ਼ਿਆਦਾ ਤੁਹਾਨੂੰ ਓਹੀ ਯਾਦ ਕਰ ਰਿਹਾ ਹੈ। ਨਤਾਸ਼ਾ ਨੇ ਅੱਗੇ ਲਿਖਿਆ, 'ਅਸੀਂ ਤੁਹਾਨੂੰ ਬਹੁਤ ਯਾਦ ਕਰ ਰਹੇ ਹਨ। ਇਸੇ ਤਰ੍ਹਾਂ ਚਮਕਦੇ ਰਹੋ ਅਤੇ ਸਾਡੇ ਲਈ ਪ੍ਰੇਰਣਾ ਬਣੇ ਰਹੋ। ਤੁਸੀਂ ਇਸ ਦੁਨੀਆ ਦੀਆਂ ਸਾਰੀਆਂ ਖ਼ੁਸ਼ੀਆਂ ਦੇ ਹੱਕਦਾਰ ਹੋ।'
ਇਹ ਵੀ ਪੜ੍ਹੋ: ਵਿਰਾਟ ਦੀ ਜਿੱਤ 'ਤੇ ਅਨੁਸ਼ਕਾ ਨੂੰ ਮਿਲ ਰਹੀਆਂ ਹਨ ਵਧਾਈਆਂ, ਪ੍ਰਸ਼ੰਸਕਾਂ ਨੇ ਟਰੋਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ
ਨਤਾਸ਼ਾ ਨੇ ਕੁੱਝ ਪੁਰਾਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿਚੋਂ ਇਕ ਤਸਵੀਰ ਉਦੋਂ ਦੀ ਹੈ, ਜਦੋਂ ਹਾਰਦਿਕ ਨੇ ਨਤਾਸ਼ਾ ਨੂੰ ਪ੍ਰਪੋਜ਼ ਕੀਤਾ ਸੀ। ਇਸ ਹੋਰ ਤਸਵੀਰ ਵਿਚ ਨਤਾਸ਼ਾ ਆਈਸਕ੍ਰੀਮ ਖਾਅ ਰਹੀ ਹੈ, ਉਥੇ ਹੀ ਹਾਰਦਿਕ ਉਨ੍ਹਾਂ ਦੇ 'ਬੇਬੀ ਬੰਪ' 'ਤੇ ਹੱਥ ਰੱਖ ਕੇ ਪੋਜ਼ ਦੇ ਰਹੇ ਹਨ। ਨਤਾਸ਼ਾ ਨੇ 2 ਤਸਵੀਰਾਂ ਹਾਰਦਿਕ ਅਤੇ ਪੁੱਤਰ ਨਾਲ ਸਾਂਝੀਆਂ ਕੀਤੀਆਂ ਹਨ। ਇਕ ਵੀਡੀਓ ਵਿਚ ਹਾਰਦਿਕ ਪੁੱਤਰ ਨਾਲ ਖੇਡ ਰਿਹਾ ਹੈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਚ ਕੀਤਾ ਜਾਇਦਾਦ ਕਾਰਡ
ਦੱਸ ਦੇਈਏ ਕਿ ਹਾਰਦਿਕ ਅਤੇ ਨਤਾਸ਼ਾ ਨੇ ਜਨਵਰੀ ਵਿਚ ਆਪਣੀ ਮੰਗਣੀ ਦੀ ਖ਼ਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਉਸ ਸਮੇਂ ਦੋਵੇਂ ਦੁਬਈ ਵਿਚ ਸਨ। 31 ਮਈ ਨੂੰ ਉਨ੍ਹਾਂ ਨੇ ਆਪਣੇ ਪਰਿਵਾਰ ਵਿਚ ਆਉਣ ਵਾਲੇ ਬੱਚੇ ਦੀ ਅਨਾਊਂਮੈਂਟ ਕਰਕੇ ਸਾਰਿਆਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ। ਕੁੱਝ ਸਮੇਂ ਬਾਅਦ ਅਗਸਤ ਵਿਚ ਨਤਾਸ਼ਾ ਅਤੇ ਹਾਰਦਿਕ ਨੇ ਪੁੱਤਰ ਅਗਸਤਯ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ: ਧੋਨੀ ਦੀ ਧੀ ਨੂੰ ਮਿਲੀ ਰੇਪ ਦੀ ਧਮਕੀ ਤੋਂ ਬਾਅਦ ਵਧਾਈ ਗਈ ਘਰ ਦੀ ਸੁਰੱਖਿਆ