ਨਤਾਸ਼ਾ ਨਾਲ ਮੰਗਣੀ ਤੋਂ ਬਾਅਦ ਹਾਰਦਿਕ ਨੇ 'ਕੌਫੀ ਵਿਦ ਕਰਨ' ਵਿਵਾਦ 'ਤੇ ਤੋੜੀ ਚੁੱਪੀ, ਕਿਹਾ...

Thursday, Jan 09, 2020 - 10:25 AM (IST)

ਨਤਾਸ਼ਾ ਨਾਲ ਮੰਗਣੀ ਤੋਂ ਬਾਅਦ ਹਾਰਦਿਕ ਨੇ 'ਕੌਫੀ ਵਿਦ ਕਰਨ' ਵਿਵਾਦ 'ਤੇ ਤੋੜੀ ਚੁੱਪੀ, ਕਿਹਾ...

ਸਪੋਰਟਸ  ਡੈਸਕ— 'ਕੌਫੀ ਵਿਦ ਕਰਨ' 'ਚ ਮਹਿਲਾਵਾਂ 'ਤੇ ਆਪਣੇ ਵਿਵਾਦਤ ਬਿਆਨ 'ਤੇ ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਚੁੱਪੀ ਤੋੜੀ ਹੈ ਅਤੇ ਖੁੱਲ੍ਹ ਕੇ ਗੱਲ ਕੀਤੀ ਹੈ। ਪੰਡਯਾ ਨੇ ਇਕ ਮੀਡੀਆ ਹਾਊਸ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਇਹ ਅਜਿਹੀ ਸਥਿਤੀ ਹੈ ਜਿਸ 'ਚ ਤੁਸੀਂ ਖੁਦ ਨੂੰ ਨਹੀਂ ਦੇਖਣਾ ਚਾਹੁੰਦੇ। ਇਸ ਵਿਵਾਦ ਤੋਂ ਬਾਅਦ ਪੰਡਯਾ ਅਤੇ ਰਾਹੁਲ ਦੋਹਾਂ ਨੂੰ ਆਸਟਰੇਲੀਆ 'ਚ ਖੇਡੀ ਜਾ ਰਹੀ ਵਨ-ਡੇ ਸੀਰੀਜ਼ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ।
PunjabKesari
ਲਗਭਗ ਇਕ ਸਾਲ ਬਾਅਦ ਹੁਣ ਪੰਡਯਾ ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਇਕ ਕ੍ਰਿਕਟਰ ਦੇ ਤੌਰ 'ਤੇ ਨਹੀਂ ਜਾਣਦੇ ਸੀ ਕਿ ਕੀ ਹੋਣ ਵਾਲਾ ਹੈ। ਗੇਂਦ ਮੇਰੇ ਪਾਲੇ 'ਚ ਨਹੀਂ ਸੀ, ਕਿਸੇ ਹੋਰ ਨੇ ਫੈਸਲਾ ਲੈਣਾ ਸੀ। ਇਹ ਇਕ ਅਜਿਹੀ ਸਥਿਤੀ ਸੀ, ਜਿਸ 'ਚ ਤੁਸੀਂ ਖੁਦ ਨੂੰ ਨਹੀਂ ਦੇਖਣਾ ਚਾਹੁੰਦੇ।
PunjabKesari
ਜ਼ਿਕਰਯੋਗ ਹੈ ਕਿ ਪੰਡਯਾ ਨੇ 'ਕੌਫੀ ਵਿਦ ਕਰਨ' ਸ਼ੋਅ 'ਚ ਕਈ ਮਹਿਲਾਵਾਂ ਨਾਲ ਸਬੰਧ ਬਣਾਉਣ ਅਤੇ ਇਹ ਸਭ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੁੱਲ੍ਹ ਕੇ ਸ਼ੇਅਰ ਕਰਨ ਦੀ ਗੱਲ ਕਹੀ ਸੀ, ਜਦਕਿ ਇਸ ਦੌਰਾਨ ਕੇ. ਐੱਲ. ਰਾਹੁਲ ਨੇ ਆਪਣੇ ਜਵਾਬ ਦੇਣ 'ਚ ਸੰਜਮ ਭਰਪੂਰ ਰਵੱਈਆ ਅਪਣਾਇਆ ਸੀ।


author

Tarsem Singh

Content Editor

Related News