ਪੰਡਯਾ ਨੇ ਮੈਦਾਨ 'ਤੇ ਕੀਤਾ ਜ਼ਬਰਦਸਤ ਕੈਚ, ਹੈਰਾਨ ਰਹਿ ਗਏ ਨਿਊਜ਼ੀਲੈਂਡ ਦੇ ਕਪਤਾਨ (video)

Monday, Jan 28, 2019 - 11:01 AM (IST)

ਪੰਡਯਾ ਨੇ ਮੈਦਾਨ 'ਤੇ ਕੀਤਾ ਜ਼ਬਰਦਸਤ ਕੈਚ, ਹੈਰਾਨ ਰਹਿ ਗਏ ਨਿਊਜ਼ੀਲੈਂਡ ਦੇ ਕਪਤਾਨ (video)

ਮਾਊਂਟ ਮੋਨਗਾਨੁਈ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਤੀਜਾ ਮੁਕਾਬਲਾ ਓਵਲ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਨਿਊਜ਼ੀਲੈਂਡ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਹਾਲਾਂਕਿ ਇਸ ਮੈਚ ਵਿਚ ਕਪਤਾਨ ਕੋਹਲੀ ਨੇ 2 ਬਦਲਾਅ ਆਪਣੀ ਟੀਮ ਵਿਚ ਕੀਤੇ।ੇ ਐੱਮ. ਐੱਸ. ਧੋਨੀ ਨੂੰ ਸੱਟ ਕਾਰਨ ਆਰਾਮ ਦਿੱਤਾ ਗਿਆ ਅਤੇ ਦਿਨੇਸ਼ ਕਾਰਤਿਕ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ। ਉੱਥੇ ਹੀ ਵਿਜੇ ਸ਼ੰਕਰ ਦੀ ਜਗ੍ਹਾ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਸ਼ਾਮਲ ਕੀਤਾ ਗਿਆ। ਪੰਡਯਾ ਲੰਬੇ ਸਮੇਂ ਤੋਂ ਟੀਮ ਦਾ ਹਿੱਸਾ ਨਹੀਂ ਸਨ ਪਰ ਉਸ ਨੇ ਵਾਪਸੀ ਕਰਦਿਆਂ ਹੀ ਮੈਦਾਨ 'ਤੇ ਕੁਝ ਅਜਿਹਾ ਕੀਤਾ ਕਿ ਇਕ ਵਾਰ ਫਿਰ ਕਪਤਾਨ ਅਤੇ ਪ੍ਰਸ਼ੰਸਕਾਂ ਦੀਆਂ ਉਮੀਦਾਂ 'ਤੇ ਖਰੇ ਉਤਰੇ ਕਿ ਆਖਿਰ ਕਿਉਂ ਉਹ ਟੀਮ ਦਾ ਮਹੱਤਵਪੂਰ ਹਿੱਸਾ ਹਨ।

ਪੰਡਯਾ ਆਪਣੀ ਗੇਂਦਬਾਜ਼ੀ-ਬੱਲੇਬਾਜ਼ੀ ਤੋਂ ਇਲਾਵਾ ਆਪਣੀ ਸ਼ਾਨਦਾਰ ਫੀਲਡਿੰਗ ਲਈ ਵੀ ਜਾਣੇ ਜਾਂਦੇ ਹਨ। ਅਜਿਹੀ ਝਲਕ ਸੋਮਵਾਰ ਨੂੰ ਤੀਜੇ ਵਨ ਡੇ ਦੌਰਾਨ ਮੈਦਾਨ 'ਤੇ ਦੇਖਣ ਨੂੰ ਵੀ ਮਿਲੀ ਜਦੋਂ 17ਵੇਂ ਓਵਰ ਵਿਚ ਚਾਹਲ ਦੀ ਇਕ ਗੇਂਦ 'ਤੇ ਵਿਲੀਅਮਸਨ ਨੇ ਮਿਡ ਵਿਕਟ ਵਲ ਇਕ ਜ਼ੋਰਦਾਰ ਸ਼ਾਟ ਖੇਡਿਆ ਪਰ ਹਾਰਦਿਕ ਨੇ ਆਪਣੇ ਖੱਬੇ ਪਾਸੇ ਹਵਾ 'ਚ ਛਲਾਂਗ ਲਾ ਕੇ ਕੈਚ ਕਰ ਲਈ ਅਤੇ ਉਸ ਨੂੰ ਪਵੇਲੀਅਨ ਦਾ ਰਾਹ ਦਿਖਾ ਦਿੱਤਾ।

PunjabKesari

ਜ਼ਿਕਰਯੋਗ ਹੈ ਕਿ ਪੰਡਯਾ ਦੀ ਲੰਬੇ ਸਮੇਂ ਬਾਅਦ ਮੈਦਾਨ 'ਤੇ ਵਾਪਸੀ ਹੋਈ ਹੈ। ਏਸ਼ੀਆ ਕੱਪ ਦੌਰਾਨ ਉਹ ਜ਼ਖਮੀ ਹੋ ਗਏ ਸੀ ਇਸ ਤੋਂ ਬਾਅਦ ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ ਵਿਚ ਉਸ ਦੀ ਵਾਪਸੀ ਜ਼ਰੂਰ ਹੋਈ ਸੀ ਪਰ ਇਕ ਟੀ. ਵੀ. ਸ਼ੋਅ 'ਤੇ ਮਹਿਲਾਵਾਂ ਬਾਰੇ ਦਿੱਤੀ ਇਤਰਾਜ਼ਯੋਗ ਟਿੱਪਣੀ ਕਾਰਨ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਸੀਰੀਜ਼ ਦੀ ਗੱਲ ਕਰੀਏ ਤਾਂ ਭਾਰਤ 2-0 ਨਾਲ ਪਹਿਲਾਂ ਹੀ ਅੱਗੇ ਹੈ। ਜੇਕਰ ਵਿਰਾਟ ਬ੍ਰਿਗੇਡ ਇਹ ਮੁਕਾਬਲਾ ਜਿੱਤ ਲੈਂਦੀ ਹੈ ਤਾਂ ਉਹ ਸੀਰੀਜ਼ 'ਤੇ ਕਬਜਾ ਕਰ ਲਵੇਗੀ।


Related News