WC ਜਿੱਤਣ ਲਈ ਡੇਢ ਅਰਬ ਲੋਕਾਂ ਦੀਆਂ ਉਮੀਦਾਂ ਦਾ ਦਬਾਅ ਨਹੀਂ : ਪੰਡਯਾ

Thursday, Jun 13, 2019 - 04:41 PM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ 'ਤੇ ਉਮੀਦਾਂ ਦਾ ਭਾਰੀ ਬੋਝ ਹੈ ਪਰ ਆਲਰਾਊਂਡਰ ਹਾਰਦਿਕ ਪੰਡਯਾ ਨੇ ਇਹ ਕਹਿ ਕੇ ਉਸ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਕਿ 'ਸ਼ਾਇਦ ਸਿਰਫ ਡੇਢ ਅਰਬ ਲੋਕ ਹੀ' ਉਨ੍ਹਾਂ ਤੋਂ ਵਰਲਡ ਕੱਪ ਜਿੱਤਣ ਦੀ ਉਮੀਦ ਲਾਏ ਹੋਏ ਹਨ। ਭਾਰਤ ਦੀ ਵਰਲਡ ਕੱਪ ਮੁਹਿੰਮ 'ਚ ਪੰਡਯਾ ਸਭ ਤੋਂ ਵੱਡੇ ਖਿਡਾਰੀ ਬਣ ਕੇ ਉਭਰੇ ਹਨ। ਹਾਰਦਿਕ ਨੇ ਆਈ.ਸੀ.ਸੀ. ਵੱਲੋਂ ਜਾਰੀ ਕੀਤੇ ਗਏ ਵੀਡੀਓ 'ਚ ਕਿਹਾ, ''ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ ਕਿਉਂਕਿ ਸਿਰਫ ਇਕ ਅਰਬ 50 ਕਰੋੜ ਲੋਕ ਹੀ ਉਮੀਦ ਲਾਏ ਹੋਏ ਹਨ। 

ਇਸ ਲਈ ਦਬਾਅ ਨਹੀਂ ਹੈ ਕਿਉਂਕਿ ਕੋਈ ਦਬਾਅ ਨਹੀਂ ਹੈ।'' ਇਸ 25 ਸਾਲਾ ਖਿਡਾਰੀ ਨੇ ਕਿਹਾ ਕਿ ਉਨ੍ਹਾਂ ਦਾ ਇਕਮਾਤਰ ਟੀਚਾ ਵਰਲਡ ਕੱਪ ਜਿੱਤਣਾ ਹੈ। ਉਨ੍ਹਾਂ ਕਿਹਾ, ''ਮੈਂ ਚਾਹੁੰਦਾ ਹਾਂ ਕਿ 14 ਜੁਲਾਈ ਨੂੰ ਕੱਪ ਮੇਰੇ ਹੱਥ 'ਚ ਹੋਵੇ। ਮੈਂ ਬਸ ਇਸੇ ਬਾਰੇ ਸੋਚ ਰਿਹਾ ਹਾਂ। ਇੱਥੋਂ ਤਕ ਕਿ ਜਦੋਂ ਮੈਂ ਇਸ ਬਾਰੇ ਸੋਚਦਾ ਹਾਂ ਉਦੋਂ ਵੀ ਮੈਨੂੰ ਅਜੀਬ ਜਿਹੀ ਖੁਸ਼ੀ ਮਿਲਦੀ ਹੈ। ਮੇਰੀ ਯੋਜਨਾ ਬਹੁਤ ਆਸਾਨ ਹੈ ਅਤੇ ਇਹ ਵਰਲਡ ਕੱਪ ਜਿੱਤਣਾ ਹੈ। 

ਮੈਂ ਇਸ ਦੀ ਉਮੀਦ ਕਰ ਰਿਹਾ ਹਾਂ ਅਤੇ ਮੈਂ ਖੁਦ ਤੋਂ ਅਜਿਹੀ ਉਮੀਦ ਲਾਏ ਹਾਂ।'' ਹਾਰਦਿਕ ਨੇ ਕਿਹਾ, ''ਭਾਰਤ ਲਈ ਖੇਡਣਾ ਮੇਰੇ ਲਈ ਸਭ ਕੁਝ ਹੈ। ਇਹ ਮੇਰੀ ਜ਼ਿੰਦਗੀ ਹੈ।ਮੈਂ ਅਜਿਹਾ ਇਨਸਾਨ ਹਾਂ ਜੋ ਪਿਆਰ ਅਤੇ ਜਨੂੰਨ ਨਾਲ ਕ੍ਰਿਕਟ ਖੇਡਦਾ ਹਾਂ। ਮੈਨੂੰ ਚੁਣੌਤੀਆਂ ਪਸੰਦ ਹਨ। ਪਿਛਲੇ ਸਾਢੇ ਤਿੰਨ ਸਾਲਾਂ ਤੋਂ ਮੈਂ ਇਸ ਦੀ ਤਿਆਰੀਆਂ ਕਰ ਰਿਹਾ ਹਾਂ ਅਤੇ ਹੁਣ ਸਮਾਂ ਆ ਗਿਆ ਹੈ।'' ਇਸ ਕ੍ਰਿਕਟਰ ਨੇ ਕਿਹਾ ਕਿ ਆਪਣੇ ਕਰੀਅਰ ਦੇ ਦੌਰਾਨ ਉਸ ਨੂੰ ਜਿਨ੍ਹਾਂ ਸੰਘਰਸ਼ਾਂ ਤੋਂ ਗੁਜ਼ਰਨਾ ਪਿਆ ਉਨ੍ਹਾਂ ਤੋਂ ਉਸ ਨੂੰ ਸਬਕ ਮਿਲਿਆ ਹੈ ਕਿ ਹਾਲਾਤ ਕਿਹੋ ਜਿਹੇ ਵੀ ਹੋਣ ਹਮੇਸ਼ਾ ਖੁਸ਼ ਰਹਿਣਾ ਹੈ।


Tarsem Singh

Content Editor

Related News