ਮੁੰਬਈ ਇੰਡੀਨਜ਼ ਲਈ IPL 2021 ’ਚ ਗੇਂਦਬਾਜ਼ੀ ਕਰਨਗੇ ਹਾਰਦਿਕ ਪੰਡਯਾ? ਜਾਣੋ ਜ਼ਹੀਰ ਖ਼ਾਨ ਦਾ ਜਵਾਬ

04/12/2021 4:43:24 PM

ਸਪੋਰਟਸ ਡੈਸਕ— ਮੁੰਬਈ ਇੰਡੀਅਨਜ਼ (ਐੱਮ. ਆਈ.) ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਖ਼ਿਲਾਫ਼ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਪਹਿਲੇ ਮੈਚ ’ਚ ਗੇਂਦਬਾਜ਼ੀ ਕਰਦੇ ਨਹੀਂ ਦਿਸੇ ਸਨ। ਮੈਚ ਤੋਂ ਬਾਅਦ ਕ੍ਰਿਸ ਲਿਨ ਨੇ ਦੱਸਿਆ ਸੀ ਕਿ ਹਾਰਦਿਕ ਦੇ ਮੋਢੇ ’ਚ ਕੁਝ ਸਮੱਸਿਆ ਹੋਣ ਦੇ ਚਲਦੇ ਉਨ੍ਹਾਂ ਨੇ ਗੇਂਦਬਾਜ਼ੀ ਨਹੀਂ ਕੀਤੀ ਸੀ। ਆਖ਼ਰੀ ਗੇਂਦ ਤਕ ਚਲੇ ਮੁਕਾਬਲੇ ’ਚ ਮੁੰਬਈ ਦੀ ਟੀਮ ਨੂੰ ਆਰ. ਸੀ. ਬੀ. ਦੇ ਹੱਥੋਂ 2 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 
ਇਹ ਵੀ ਪੜ੍ਹੋ : ਮੈਚ ਫਿੱਟ ਹੋਣ ਲਈ ਵਿਲੀਅਮਸਨ ਨੂੰ ਲੱਗੇਗਾ ਕੁੱਝ ਹੋਰ ਸਮਾਂ : ਬੇਲਿਸ

ਇਸ ਵਿਚਾਲੇ, ਮੁੰਬਈ ਟੀਮ ਦੇ ਕ੍ਰਿਕਟ ਆਪਰੇਸ਼ਨ ਦੇ ਡਾਇਰੈਕਟਰ ਜ਼ਹੀਰ ਖ਼ਾਨ ਨੇ ਕਿਹਾ ਕਿ ਹਾਰਦਿਕ ਪੰਡਯਾ ਦੇ ਮੋਢੇ ’ਚ ਥੋੜ੍ਹੀ ਬਹੁਤ ਦਿੱਕਤ ਹੈ ਪਰ ਉਹ ਛੇਤੀ ਹੀ ਮੁੰਬਈ ਲਈ ਗੇਂਦਬਾਜ਼ੀ ਕਰਦੇ ਦਿਖਾਈ ਦੇਣਗੇ। ਮੈਨੂੰ ਨਹੀਂ ਲਗਦਾ ਕਿ ਉਨ੍ਹਾਂ ਦੀ ਇਹ ਸੱਟ ਜ਼ਿਆਦਾ ਗੰਭੀਰ ਹੈ। ਉਨ੍ਹਾਂ ਨੂੰ ਗੇਂਦਬਾਜ਼ੀ ਕਰਨ ’ਤੇ ਕਿੰਨਾ ਸਮਾਂ ਲੱਗੇਗਾ ਇਸ ਗੱਲ ਦੀ ਜਾਣਕਾਰੀ ਤੁਹਾਨੂੰ ਫ਼ਿਜ਼ੀਓ ਦੇ ਸਕਣਗੇ। ਪਰ ਸਾਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਹਾਰਦਿਕ ਟੂਰਨਾਮੈਂਟ ’ਚ ਗੇਂਦਬਾਜ਼ੀ ਕਰਦੇ ਦਿਖਾਈ ਦੇਣਗੇ। ਹਾਰਦਿਕ ਇਕ ਪੂਰਾ ਪੈਕੇਜ ਹੈ ਤੇ ਹਰ ਕੋਈ ਇਸ ਗੱਲ ਨੂੰ ਜਾਣਦਾ ਹੈ। ਪਿਛਲੇ ਮੈਚ ’ਚ ਵਰਕਲੋਡ ਜਿਹੀ ਸਮੱਸਿਆ ਸੀ। ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ’ਚ ਗੇਂਦਬਾਜ਼ੀ ਕੀਤੀ ਸੀ ਤੇ ਆਖ਼ਰੀ ਵਨ-ਡੇ ’ਚ ਵੀ ਉਨ੍ਹਾਂ ਨੇ 9 ਓਵਰ ਕਰਾਏ ਸਨ ਤੇ ਇਸੇ ਕਰਕੇ ਸਾਨੂੰ ਫ਼ਿਜ਼ੀਓ ਦੇ ਨਾਲ ਸਲਾਹ ਕਰਕੇ ਇਸੇ ਰਣਨੀਤੀ ਨੂੰ ਅਪਣਾਉਣਾ ਪਿਆ।
ਇਹ ਵੀ ਪੜ੍ਹੋ : IPL 2021 : ਭੱਜੀ ਨੂੰ ਸਿਰਫ਼ ਇਕ ਓਵਰ ਹੀ ਕਿਉਂ ਦਿੱਤਾ ਗਿਆ, ਇਓਨ ਮੋਰਗਨ ਨੇ ਦਿੱਤਾ ਜਵਾਬ

ਹਾਰਦਿਕ ਪੰਡਯਾ ਦਾ ਪ੍ਰਦਰਸ਼ਨ ਆਰ. ਸੀ. ਬੀ. ਖ਼ਿਲਾਫ਼ ਬੱਲੇ ਨਾਲ ਕੁਝ ਖ਼ਾਸ ਨਹੀਂ ਰਿਹਾ ਸੀ ਤੇ ਉਹ ਸਿਰਫ਼ 13 ਦੌੜਾਂ ਬਣਾ ਕੇ ਆਊਟ ਹੋ ਗਏ ਸਨ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ 20 ਓਵਰ ’ਚ 9 ਵਿਕਟਾਂ ਗੁਆਉਣ ਦੇ ਬਾਅਦ 159 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ’ਚ ਬੈਗਲੁਰੂ ਦੀ ਟੀਮ ਨੇ ਗਲੇਨ ਮੈਕਸਵੇਲ (39) ਤੇ ਆਖ਼ਰੀ ਦੇ ਓਵਰਾਂ ’ਚ ਏ. ਬੀ. ਡਿਵਿਲੀਅਰਸ ਦੀਆਂ 27 ਗੇਂਦਾਂ ’ਚ ਖੇਡੀ ਗਈ 48 ਦੌੜਾਂ ਦੀ ਤੂਫ਼ਾਨੀ ਪਾਰੀ ਦੇ ਚਲਦੇ ਮੈਚ ਨੂੰ 2 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ ਸੀ। ਆਰ. ਸੀ. ਬੀ. ਵੱਲੋਂ ਹਰਸ਼ਲ ਪਟੇਲ ਨੇ ਮੁੰਬਈ ਦੇ ਪੰਜ ਬੱਲੇਬਾਜ਼ਾਂ ਨੂੰ ਆਊਟ ਕੀਤਾ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News